ਅੰਕਿਤਾ ਲੋਖੰਡੇ ਅਤੇ ਕਰਣਵੀਰ ਵੋਹਰਾ ਨੇ ਦਿਲਜੀਤ ਦੋਸਾਂਝ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

written by Shaminder | January 04, 2022

ਦਿਲਜੀਤ ਦੋਸਾਂਝ (Diljit Dosanjh)  ਦੇ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲਦਾ ਹੈ । ਉਸ ਦੇ ਗੀਤਾਂ ‘ਤੇ ਪੰਜਾਬੀ ਹੀ ਨਹੀਂ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਖੂਬ ਇਨਜੁਆਏ ਕਰਦੇ ਹਨ । ਦਿਲਜੀਤ ਦੋਸਾਂਝ ਦੇ ਗੀਤ ‘ਤੇ ਕਰਣਵੀਰ ਵੋਹਰਾ (Karnavir Bohra) ਅਤੇ ਅੰਕਿਤਾ ਲੋਖੰਡੇ  (Ankita Lokhande) ਵੀ ਖੂਬ ਇਨਜੁਆਏ ਕਰਦੇ ਹੋਏ ਨਜ਼ਰ ਆਏ । ਜਿਸ ਦਾ ਇੱਕ ਵੀਡੀਓ ਕਰਨਵੀਰ ਵੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਕਰਣਵੀਰ ਵੋਹਰਾ ਅੰਕਿਤਾ ਦੇ ਨਾਲ ‘ਲਵਰ’ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Karanvir vohra image From instagram

ਹੋਰ ਪੜ੍ਹੋ : ਅਕਸ਼ੇ ਕੁਮਾਰ ਨੇ ਭਗਵਾਨ ਦੇ ਮੰਤਰਾਂ ਦੇ ਜਾਪ ਦੇ ਨਾਲ ਕੀਤੀ ਨਵੇਂ ਸਾਲ ਦੀ ਸ਼ੁਰੂਆਤ, ਵੀਡੀਓ ਕੀਤਾ ਸਾਂਝਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ । ਜਿਸ ਤੋਂ ਬਾਅਦ ਅੰਕਿਤਾ ਖੂਬ ਇਨਜੁਆਏ ਕਰ ਰਹੀ ਹੈ । ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ।

ankita and vicky new pics image From instagram

ਦੱਸ ਦਈਏ ਕਿ ਅੰਕਿਤਾ ਦਾ ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਅਫੇਅਰ ਸੀ । ਪਰ ਦੋਵਾਂ ਦੀ ਕਿਸੇ ਕਾਰਨ ਰਿਸ਼ਤੇ ‘ਚ ਦੂਰੀ ਆ ਗਈ ਸੀ । ਜਿਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਰੀਆ ਚੱਕਰਵਰਤੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ।ਪਰ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੇ ਸਾਲ ਲਾਕਡਾਊਨ ਦੌਰਾਨ ਖੁਦਕੁਸ਼ੀ ਕਰ ਲਈ ਸੀ । ਅਦਾਕਾਰਾ ਵਿੱਕੀ ਜੈਨ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਦੋਵਾਂ ਦਾ ਅਫੇਅਰ ਕਾਫੀ ਦਿਨ ਤੱਕ ਚੱਲਿਆ ਜਿਸ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਕਰਣਵੀਰ ਵੋਹਰਾ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by Voompla (@voompla)

You may also like