ਵਿਆਹ ਤੋਂ ਬਾਅਦ ਰਸੋਈ 'ਚ ਨਜ਼ਰ ਆਈ ਅੰਕਿਤਾ ਲੋਖੰਡੇ, ਵੀਡੀਓ ਹੋਇਆ ਵਾਇਰਲ

written by Shaminder | December 20, 2021

ਅੰਕਿਤਾ ਲੋਖੰਡੇ (Ankita Lokhande) ਅਤੇ ਵਿੱਕੀ ਜੈਨ (Vicky Jain) ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ । ਬੀਤੇ ਦਿਨੀਂ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਤੋਂ ਬਾਅਦ ਅੰਕਿਤਾ ਲੋਖੰਡੇ ਨੇ ਆਪਣੇ ਪਰਿਵਾਰ ਦੇ ਲਈ ਪਹਿਲੀ ਵਾਰ ਚਾਹ ਬਣਾਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਕਿਤਾ ਸਵੇਰੇ ਉੱਠ ਕੇ ਚਾਹ ਬਣਾਉਂਦੀ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਉਹ ਖੂਬ ਇਨਜੁਆਏ ਵੀ ਕਰ ਰਹੀ ਹੈ ।

Vicky jain image From instagram

ਹੋਰ ਪੜ੍ਹੋ : ਰਸੋਈ ‘ਚ ਇਸਤੇਮਾਲ ਕੀਤੇ ਜਾਣ ਵਾਲੇ ਇਹ ਮਸਾਲੇ ਸਿਹਤ ਲਈ ਹਨ ਬਹੁਤ ਗੁਣਕਾਰੀ, ਇਨ੍ਹਾਂ ਬੀਮਾਰੀਆਂ ‘ਚ ਮਿਲਦਾ ਹੈ ਫਾਇਦਾ

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਦਾ ਵਿਆਹ ਵਿੱਕੀ ਜੈਨ ਦੇ ਨਾਲ ਹੋਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਸ ਤੋਂ ਪਹਿਲਾਂ ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਦੋਹਾਂ ਦੀ ਨਜ਼ਦੀਕੀ ‘'ਪਵਿਤਰ ਰਿਸ਼ਤਾ’ ਸੀਰੀਅਲ ਦੇ ਦੌਰਾਨ ਹੋਈ ਸੀ ।ਅੰਕਿਤਾ ਲੋਖੰਡੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਪਵਿਤਰ ਰਿਸ਼ਤਾ' ਨਾਲ ਕੀਤੀ ਸੀ। ਉਸ ਸੀਰੀਅਲ ਵਿੱਚ ਅਰਚਨਾ ਦਾ ਕਿਰਦਾਰ ਨਿਭਾ ਕੇ ਉਹ ਘਰ-ਘਰ ਹਰ ਕਿਸੇ ਦੀ ਚਹੇਤੀ ਬਣ ਗਈ ਸੀ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਹਾਲ ਹੀ 'ਚ ਉਸ ਨੇ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ।

Ankita And Vicky Jain image From instagram

ਪਰ ਕਈ ਸਾਲ ਦੀ ਰਿਲੇਸ਼ਨਸ਼ਿਪ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਖਟਾਸ ਆ ਗਈ ਸੀ । ਜਿਸ ਤੋਂ ਬਾਅਦ ਅੰਕਿਤਾ ਵਿੱਕੀ ਜੈਨ ਦੇ ਨਾਲ ਜਦੋਂਕਿ ਸੁਸ਼ਾਂਤ ਰਾਜਪੂਤ ਰੀਆ ਚੱਕਰਵਰਤੀ ਦੇ ਨਾਲ ਰਹਿਣ ਲੱਗ ਪਏ ਸਨ । ਪਰ ਲਾਕਡਾਊਨ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ ।  ਅੰਕਿਤਾ ਲੋਖੰਡੇ ਨੇ ਐਤਵਾਰ ਨੂੰ ਆਪਣਾ  ਜਨਮਦਿਨ ਮਨਾਇਆ। ਅੰਕਿਤਾ ਲੋਖੰਡੇ ਵੀ ਕਈ ਫਿਲਮਾਂ 'ਚ ਸਹਾਇਕ ਭੂਮਿਕਾ ਨਿਭਾਉਂਦੀ ਨਜ਼ਰ ਆ ਚੁੱਕੀ ਹੈ।

View this post on Instagram

 

A post shared by Voompla (@voompla)

You may also like