ਜਦੋਂ ਅਨਮੋਲ ਗਗਨ ਮਾਨ ਨੂੰ ਮਿਲਕੇ ਇਸ ਆਂਟੀ ਦੀਆਂ ਅੱਖਾਂ 'ਚ ਆਏ ਹੰਜੂ, ਦੇਖੋ ਵੀਡੀਓ

written by Aaseen Khan | May 21, 2019

ਜਦੋਂ ਅਨਮੋਲ ਗਗਨ ਮਾਨ ਨੂੰ ਮਿਲਕੇ ਇਸ ਆਂਟੀ ਦੀਆਂ ਅੱਖਾਂ 'ਚ ਆਏ ਹੰਜੂ, ਦੇਖੋ ਵੀਡੀਓ : ਅਨਮੋਲ ਗਗਨ ਮਾਨ ਪੰਜਾਬ ਦੀ ਉਹ ਦਮਦਾਰ ਅਵਾਜ਼ ਜਿਸ ਨੇ ਆਪਣੀ ਗਾਇਕੀ ਤੇ ਬੇਬਾਕ ਸੋਚ ਨਾਲ ਲੱਖਾਂ ਦਿਲ ਜਿੱਤੇ ਹਨ। ਜਦੋਂ ਸਾਡੇ ਇਹ ਸਿਤਾਰੇ ਕਿਤੇ ਬਾਹਰ ਜਾਂਦੇ ਹਨ ਤਾਂ ਪ੍ਰਸੰਸ਼ਕ ਅਕਸਰ ਮਿਲ ਕੇ ਖੁਸ਼ ਹੁੰਦੇ ਹਨ। ਅਜਿਹਾ ਹੀ ਹੋਇਆ ਹੈ ਅਨਮੋਲ ਗਗਨ ਮਾਨ ਨਾਲ ਜਿੰਨ੍ਹਾਂ ਦੀ ਫੈਨ ਹੈ ਇਹ ਔਰਤ ਅਤੇ ਜਦੋਂ ਅਨਮੋਲ ਗਗਨ ਮਾਨ ਨੂੰ ਕਿਸੇ ਸ਼ਾਪਿੰਗ ਮਾਲ 'ਚ ਇਸ ਔਰਤ ਨੇ ਵੇਖਿਆ ਤਾਂ ਉਹ ਭਾਵੁਕ ਹੋ ਗਏ ਤੇ ਅੱਖਾਂ 'ਚ ਹੰਜੂ ਆ ਗਏ। ਅਨਮੋਲ ਗਗਨ ਮਾਨ ਨੇ ਪਹਿਲਾਂ ਉਸ ਔਰਤ ਨੂੰ ਚੁੱਪ ਕਰਵਾਇਆ ਤੇ ਫਿਰ ਗਲੇ ਲਗਾ ਕੇ ਉਸ ਨਾਲ ਵੀਡੀਓ ਬਣਾਈ।

 

View this post on Instagram

 

I love You Aunty , Aunty Ji De Phone Da Camera Nai Chalya main keha main Pa dinni a video . i love my Fans ??❤️ #NCM

A post shared by Anmol Gagan Maan (@anmolgaganmaanofficial) on


ਅਨਮੋਲ ਗਗਨ ਵੱਲੋਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ ਉਹਨਾਂ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ "I love You Aunty , Aunty Ji De Phone Da Camera Nai Chalya main keha main Pa dinni a video . i love my Fans" ਜ਼ਾਹਿਰ ਹੈ ਅਨਮੋਲ ਗਗਨ ਮਾਨ ਲੋਕਾਂ ਦੇ ਦਿਲਾਂ 'ਚ ਵੱਸਦੇ ਹਨ। ਇਹ ਸਾਰੇ ਪਿਆਰ ਦਾ ਸਿਹਰਾ ਉਹ ਆਪਣੇ ਪ੍ਰਸੰਸ਼ਕਾਂ ਨੂੰ ਹੀ ਦਿੰਦੇ ਹਨ।

ਹੋਰ ਵੇਖੋ : ਗੀਤਾ ਜ਼ੈਲਦਾਰ ਨੇ ਕਿਸ ਨੂੰ ਕਿਹਾ ਚਵਲ, ਅਨਮੋਲ ਗਗਨ ਮਾਨ ਨੇ ਸ਼ਹਿਨਾਜ਼ ਤੇ ਹਿਮਾਂਸ਼ੀ 'ਚੋਂ ਕਿਸ ਦੀ ਕੀਤੀ ਸਪੋਰਟ, ਦੇਖੋ ਵੀਡੀਓ


ਅਨਮੋਲ ਗਗਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 26 ਮਈ ਨੂੰ ਉਹਨਾਂ ਦਾ ਨਵਾਂ ਗੀਤ 'ਓਵਰ ਸਪੀਡ' ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਨਮੋਲ ਗਗਨ ਮਾਨ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੇ ਹਨ, ਜਿੰਨ੍ਹਾਂ 'ਚ ਪਸੰਦ ਤੇਰੀ, ਵੱਲਾਂ ਵਾਲੀ ਪੱਗ, ਸੂਟ, ਘੈਂਟ ਪ੍ਰਪੋਜ਼, ਨੱਖਰੋ, ਪਟੋਲਾ ਤੇ ਰਾਇਲ ਜੱਟੀ ਗੀਤ ਸ਼ਾਮਿਲ ਹਨ।

You may also like