ਅਨਮੋਲ ਗਗਨ ਨੇ ਧੂਰੀ 'ਚ ਬੱਚੀ ਨਾਲ ਹੋਏ ਰੇਪ ਕੇਸ 'ਤੇ ਜਤਾਈ ਚਿੰਤਾ

Written by  Shaminder   |  May 30th 2019 10:20 AM  |  Updated: May 30th 2019 10:20 AM

ਅਨਮੋਲ ਗਗਨ ਨੇ ਧੂਰੀ 'ਚ ਬੱਚੀ ਨਾਲ ਹੋਏ ਰੇਪ ਕੇਸ 'ਤੇ ਜਤਾਈ ਚਿੰਤਾ

ਅਨਮੋਲ ਗਗਨ ਮਾਨ ਨੇ ਪੰਜਾਬ 'ਚ ਹੋ ਰਹੀਆਂ ਬਲਾਤਕਾਰ ਦੇ ਮਾਮਲਿਆਂ 'ਤੇ ਚਿੰਤਾ ਜਤਾਈ ਹੈ । ਧੂਰੀ 'ਚ ਇੱਕ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜਿਹੀਆਂ ਵੱਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ।

ਹੋਰ ਵੇਖੋ:ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗਾਇਕਾ ਅਨਮੋਲ ਗਗਨ ਮਾਨ ਹੈ ਚਿੰਤਾ ‘ਚ,ਵੀਡੀਓ ਜਾਰੀ ਕਰਕੇ ਕੁੜੀਆਂ ਨੂੰ ਦਿੱਤੀ ਇਹ ਸਲਾਹ

https://www.instagram.com/p/ByDZV50HCd-/

ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਜਿਸ ਵੀ ਇਨਸਾਨ ਨੇ ਇਸ ਬੱਚੀ ਨਾਲ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

https://www.instagram.com/p/Bx_a2i_HOU-/

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਹੌਲ ਤੋਂ ਘਬਰਾਹਟ ਹੁੰਦੀ ਹੈ ।ਸਖਤ ਕਨੂੰਂਨ ਬਨਾਉਣ ਦੀ ਮੰਗ ਵੀ ਅਨਮੋਲ ਗਗਨ ਮਾਨ ਨੇ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾਗਦਾਰ ਹੋ ਰਹੀ ਹੈ ਅਤੇ ਇਹ ਦਾਗ ਮਿਟਾਉਣ ਲਈ ਸਦੀਆਂ ਲੱਗ ਜਾਣਗੀਆਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network