ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਰੱਖਣ ਜਾ ਰਹੀ ਹੈ ਪੰਜਾਬ ਦੀ ਸਿਆਸਤ ’ਚ ਕਦਮ, ਇਸ ਪਾਰਟੀ ’ਚ ਹੋ ਸਕਦੀ ਹੈ ਸ਼ਾਮਿਲ …!

Written by  Rupinder Kaler   |  July 13th 2020 01:28 PM  |  Updated: July 13th 2020 01:28 PM

ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਰੱਖਣ ਜਾ ਰਹੀ ਹੈ ਪੰਜਾਬ ਦੀ ਸਿਆਸਤ ’ਚ ਕਦਮ, ਇਸ ਪਾਰਟੀ ’ਚ ਹੋ ਸਕਦੀ ਹੈ ਸ਼ਾਮਿਲ …!

ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਗਾਇਕੀ ਦੇ ਨਾਲ ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਇਸ ਸਭ ਦੇ ਚਲਦੇ ਉੇਹ ਆਮ ਆਦਮੀ ਪਾਰਟੀ ਪੰਜਾਬ 'ਚ ਸ਼ਾਮਲ ਹੋ ਰਹੀ ਹੈ। ਇਸ ਸਭ ਦੀ ਜਾਣਕਾਰੀ ਪਾਰਟੀ ਦੇ ਆਗੂ ਬਲਦੇਵ ਸਿੰਘ ਜੈਤੋ ਨੇ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਮੋਲ ਗਗਨ ਮਾਨ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੀ ਆਈ ਹੈ, ਜਿਸ ਤੋਂ ਕਿਤੇ ਨਾ ਕਿਤੇ ਇਹ ਕਿਆਸ ਲਾਏ ਜਾ ਰਹੇ ਸੀ ਕਿ ਉਹ ਸਿਆਸਤ 'ਚ ਕਦਮ ਰੱਖ ਸਕਦੀ ਹੈ।

https://www.instagram.com/p/CAm3DMqnG4J/

ਜੈਤੋ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ , 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀ ਹੈ। ਪਿਛਲੇ ਜੂਨ ਮਹੀਨੇ ਵਿੱਚ ਹੀ ਮੈਂ ਇਨ੍ਹਾਂ ਦੇ ਘਰ ਇਨਾਂ ਦੇ ਪਿਤਾ ਜੋਧਾ ਸਿੰਘ ਮਾਨ ਜੀ ਦੇ ਸੱਦੇ ਤੇ ਮੁਹਾਲੀ ਵਿਖੇ ਗਿਆ ਸੀ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਲਗਪਗ ਦੋ ਘੰਟੇ ਗੱਲਬਾਤ ਹੋਈ। ਅਨਮੋਲ ਕਾਫੀ ਪ੍ਰਭਾਵਿਤ ਹੋਏ।

https://www.instagram.com/p/CAm3VYrHRb1/

ਮੈਂ ਦਿੱਲੀ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲਿਆਉਣ ਦਾ ਤੁਹਾਡਾ ਯੋਗਦਾਨ ਵੱਧ ਹੋਵੇਗਾ।' ਇਹ ਕੋਈ ਪਹਿਲੀ ਵਾਰ ਨਹੀਂ ਜਦ ਕੋਈ ਸੈਲੇਬ੍ਰਿਟੀ ਸਿਆਸਤ 'ਚ ਕਦਮ ਰੱਖ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ, ਇਰਫਾਨ ਪਠਾਨ ਤੇ ਹੰਸ ਰਾਜ ਹੰਸ ਵਰਗੇ ਕਈ ਨਾਂ ਸਿਆਸਤ ਨਾਲ ਜੁੜ ਚੁੱਕੇ ਹਨ। ਫਿਲਹਾਲ ਅਨਮੋਲ ਗਗਨ ਮਾਨ ਕਦੋਂ ਪਾਰਟੀ 'ਚ ਸ਼ਾਮਲ ਹੋ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network