ਟੀਵੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਜਗਨੂਰ ਅਨੇਜਾ ਦੀ ਹੋਈ ਮੌਤ

written by Rupinder Kaler | September 23, 2021

ਟੀਵੀ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਇੱਕ ਹੋਰ ਅਦਾਕਾਰ ਜਗਨੂਰ ਅਨੇਜਾ ਦਾ ਦਿਹਾਂਤ (jagnoor-aneja) ਹੋ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਜਗਨੂਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਜਗਨੂਰ ਮਿਸਰ ਘੁੰਮਣ ਗਏ ਸਨ ਜਿਸ ਦੀਆਂ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸਾਂਝੀਆਂ ਕੀਤੀਆਂ ਸਨ ।

Pic Courtesy: Instagram

ਹੋਰ ਪੜ੍ਹੋ :

ਰਾਹੁਲ ਵੈਦਿਆ ਦੇ ਜਨਮ ਦਿਨ ‘ਤੇ ਦਿਸ਼ਾ ਪਰਮਾਰ ਨੇ ਦਿੱਤੀ ਵਧਾਈ, ਮਾਲਦੀਵ ‘ਚ ਜੋੜੀ ਮਨਾ ਰਹੀ ਬਰਥਡੇ

Pic Courtesy: Instagram

ਉਹ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੇ ਸਨ । ਇਹਨਾਂ ਤਸਵੀਰਾਂ ਵਿੱਚ ਜਗਨੂਰ (jagnoor-aneja) ਬਿਲਕੁਲ ਫ਼ਿੱਟ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਗਨੂਰ (jagnoor-aneja) ਨੇ ਐਮ ਟੀਵੀ ਦੇ ਪ੍ਰੋਗਰਾਮ ਲਵ ਸਕੂਲ (love school) ਦੇ ਪਹਿਲੇ ਤੇ ਦੂਜੇ ਸੀਜ਼ਨ ਵਿੱਚ ਹਿੱਸਾ ਲਿਆ ਸੀ ।

 

View this post on Instagram

 

A post shared by Jagnoor Aneja (@jagnoor_aneja)

ਜਗਨੂਰ (jagnoor-aneja) ਦੀ ਮੌਤ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਲੋਕ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋਇਆ ਹੈ । ਉਹਨਾਂ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ।

0 Comments
0

You may also like