ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਇੱਕ ਹੋਰ ਕਿਸਾਨ ਰਵਿੰਦਰਪਾਲ ਦਾ ਦਿਹਾਂਤ, ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

Written by  Shaminder   |  December 08th 2020 03:29 PM  |  Updated: December 08th 2020 03:29 PM

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਇੱਕ ਹੋਰ ਕਿਸਾਨ ਰਵਿੰਦਰਪਾਲ ਦਾ ਦਿਹਾਂਤ, ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਦਸੰਬਰ ਦੀ ਠੰਡ ‘ਚ ਦਿੱਲੀ ਬਾਰਡਰ ‘ਤੇ ਧਰਨਾ ਲਾਈ ਬੈਠੇ ਇਨ੍ਹਾਂ ਕਿਸਾਨਾਂ ‘ਚ ਬਜ਼ੁਰਗ, ਜਵਾਨ ਅਤੇ ਹੁਣ ਨੌਜਵਾਨ ਬੱਚੇ ਵੀ ਸ਼ਾਮਿਲ ਹੋ ਚੁੱਕੇ ਹਨ । ਠੰਡ ਦੇ ਬਾਵਜੂਦ ਬਜ਼ੁਰਗ ਕਿਸਾਨਾਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆਈ ਹੈ ।

 ravinder grewal

ਇਹੋ ਜਿਹੇ ਹੀ ਇੱਕ ਬਜ਼ੁਰਗ ਕਿਸਾਨ ਸਨ ਰਵਿੰਦਰਪਾਲ । ਜੋ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹਨ ।

ਹੋਰ ਪੜ੍ਹੋ : ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

ravinder grewal

ਉਨ੍ਹਾਂ ਦਾ ਇਸ ਸੰਘਰਸ਼ ਦੌਰਾਨ ਦਿਹਾਂਤ ਹੋ ਗਿਆ ਹੈ । ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ ‘ਚ ਉਨ੍ਹਾਂ ਨੇ ਬਾਬੇ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।

ravinder grewal 7

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ' ਨਹੀਂ ਰਹੇ ਬਾਬਾ ਜੀ।ਜਿਸ ਦਿਨ ਮਿਲ਼ੇ ਸੀ ਬਾਬਾ ਕਹਿੰਦਾ ਸੀ ਮੇਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਆ ..ਪਰ ਪਤਾ ਨੀ ਸੀ ਦੁਬਾਰਾ ਮੇਲੇ ਨੀ ਹੋਣੇ, ਛੋਟੀ ਜਿਹੀ ਮੁਲਾਕਾਤ ਚ ਬਹੁਤ ਕੁਸ਼ ਸਮਝਾ ਗਿਆ ..ਕਿਸਾਨੀ ਸੰਘਰਸ਼ ਦੇ ਸ਼ਹੀਦ ਬਾਬਾ ਰੁਵਿੰਦਰ ਪਾਲ ਜੀ ਨੂੰ ਕੋਟਿ ਕੋਟਿ ਪ੍ਣਾਮ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network