ਅਨੁਪਮ ਖੇਰ ਨੇ ਜਾਰੀ ਕੀਤਾ ਪਤਨੀ ਕਿਰਨ ਦਾ ਹੈਲਥ ਅਪਡੇਟ

written by Rupinder Kaler | April 28, 2021

ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਇਸ ਸਭ ਦੇ ਚਲਦੇ ਅਨੁਪਮ ਖੇਰ ਨੇ ਉਨ੍ਹਾਂ ਦਾ ਹੈਲਥ ਅਪਡੇਟ ਜਾਰੀ ਕੀਤਾ ਹੈ ਜਿਸ ’ਤੇ ਉਨ੍ਹਾਂ ਨੇ ਅਭਿਨੇਤਰੀ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਿਰਨ ਬਾਰੇ ਫੈਨਜ਼ ਦੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ।

kirron-kher-hospital

ਹੋਰ ਪੜ੍ਹੋ :

‘ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ’- ਇੰਦਰਜੀਤ ਨਿੱਕੂ 

image from anupam-kher 's instagram

ਉਨ੍ਹਾਂ ਨੇ ਕਿਹਾ, ‘ਕਿਰਨ ਦੀ ਤਬੀਅਤ ’ਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੈ। ਉਹ ਠੀਕ ਹੋ ਰਹੀ ਹੈ ਪਰ ਜੋ ਦਵਾਈਆਂ ਉਹ ਲੈ ਰਹੀ ਹੈ ਉਸ ਦੇ ਕਈ ਸ਼ਦਿੲ ਓਡਡੲਚਟਸ ਹਨ। ਉਹ ਕਾਫੀ ਸ਼ਟਰੋਨਗ ਹੈ ਤੇ ਉਮੀਦ ਹੈ ਕਿ ਜਲਦ ਹੀ ਠੀਕ ਹੋ ਕੇ ਆਵੇਗੀ। ਤੁਹਾਡੀਆਂ ਦੁਆਵਾਂ ਉਨ੍ਹਾਂ ਨਾਲ ਹਨ ਜਲਦ ਠੀਕ ਹੋ ਕੇ ਆਵੇਗੀ।’

image from anupam-kher 's instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਰਨ ਖੇਰ ਦੇ ਕੈਂਸਰ ਨਾਲ ਜੰਗ ਲੜਨ ਦੀ ਖ਼ਬਰ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਖ ਪੋਸਟ ’ਚ ਲਿਖਿਆ ਸੀ ਕਿ, ‘ਅਫਵਾਹਾਂ ਨਾਲ ਕਿਸੇ ਦਾ ਚੰਗਾ ਨਹੀਂ ਹੁੰਦਾ, ਇਸ ਲਈ ਸਿਕੰਦਰ ਤੇ ਮੈਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਕਿਰਨ ਨੂੰ Multiple myeloma  ਹੋਇਆ ਹੈ, ਜੋ ਇਕ ਤਰ੍ਹਾਂ ਦਾ ਬਲਡ ਕੈਂਸਰ ਹੈ।

 

View this post on Instagram

 

A post shared by Anupam Kher (@anupampkher)

0 Comments
0

You may also like