
ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਦੀ ਇੱਕ ਖੂਬਸੂਰਤ ਬੇਟੀ ਵਾਮਿਕਾ ਹੈ। ਇਹ ਜੋੜੀ ਹਾਲ ਹੀ 'ਚ ਮਾਲਦੀਵ ਵਿੱਚ ਆਪਣੀ ਹੌਲੀਡੇਅ ਮਨਾ ਕੇ ਵਾਪਿਸ ਪਰਤੀ ਹੈ।

ਹਾਲ ਹੀ 'ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਮਾਲਦੀਵ ਤੋਂ ਪਰਿਵਾਰਕ ਛੁੱਟੀਆਂ ਮਨਾ ਕੇ ਵਾਪਸ ਆਏ ਹਨ। ਜੋੜੇ ਨੂੰ ਕਾਲੀਨਾ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਸ਼ਾਮ ਨੂੰ ਪੈਪਰਾਜ਼ੀਸ ਨੇ ਜੋੜੇ ਨੂੰ ਹਸਪਤਾਲ ਦੇ ਬਾਹਰ ਸਪਾਟ ਕੀਤਾ। ਇਸ ਮਗਰੋਂ ਨੈਟੀਜ਼ਨਸ ਨੇ ਕਈ ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਗੱਲ ਨੂੰ ਲੈ ਕੇ ਹਰ ਕੋਈ ਹੈਰਾਨ ਸੀ ਕਿ ਆਖਿਰ ਇਹ ਜੋੜੀ ਹਸਪਤਾਲ ਕਿਉਂ ਗਈ ਆਖਿਰ ਇਹ ਸਭ ਕੀ ਚੱਲ ਰਿਹਾ ਹੈ। ਕੀ ਇਸ ਕਪਲ ਵੱਲੋ ਮੁੜ ਕੋਈ ਨਵੀਂ 'ਖੁਸ਼ਖਬਰੀ' ਆਉਣ ਵਾਲੀ ਹੈ ਜਾਂ ਫੇਰ ਕੀ ਦੋਵੇਂ ਆਪਣੇ ਦੂਜੇ ਬੱਚੇ ਦੀ ਪਲੈਨਿੰਗ ਕਰ ਰਹੇ ਹਨ।
ਮਾਨਵ ਮੰਗਲਾਨੀ ਨਾਂਅ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਰਾਟ ਅਤੇ ਅਨੁਸ਼ਕਾ ਦੀ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "#ViratKohli #AnushkaSharma ਨੇ ਅੱਜ ਮੁੰਬਈ ਦੇ #KokilabenAmbani ਹਸਪਤਾਲ ਤੋਂ ਬਾਹਰ ਨਿਕਲਣ 'ਤੇ ਕਲਿੱਕ ਕੀਤੀ ਗਈ ਤਸਵੀਰ।"

ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਨੈਟੀਜ਼ਨਾਂ ਨੇ ਵਾਮਿਕਾ ਤੋਂ ਬਾਅਦ ਇੱਕ ਹੋਰ "ਗੁੱਡ ਨਿਊਜ਼" ਬਾਰੇ ਟਿੱਪਣੀਆਂ ਅਤੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਪਲੈਨਿੰਗ ਸੈਕਿੰਡ ਬੇਬੀ” ਜਦੋਂ ਕਿ ਦੂਜੇ ਯੂਜ਼ਰ ਨੇ ਲਿਖਿਆ, “ਚੰਗੀ ਖ਼ਬਰ ਹੋ ਸਕਦੀ ਹੈ”।
ਇਸ ਦੌਰਾਨ, ਉਹ ਵੀ ਸਨ ਜੋ ਸੋਚਦੇ ਸਨ ਕਿ ਹੋ ਸਕਦਾ ਹੈ ਇਹ ਜੋੜੀ ਸਿਰਫ਼ ਇੱਕ "ਰੂਟੀਨ ਚੈਕਅਪ" ਲਈ ਹਸਪਤਾਲ ਵਿੱਚ ਗਈ ਸੀ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਅਤੇ ਲਿਖਿਆ, "ਭਾਈ ਰੂਟੀਨ ਚੈਕਅੱਪ ਵੀ ਹੋ ਸਕਦਾ ਹੈ ਯਾਰ... ਹਰ ਗੱਲ ਵਿੱਚ ਦੂਜਾ ਬੱਚ.. ਦੂਜਾ ਬੱਚਾ ਕਹਿਣਾ ਜ਼ਰੂਰੀ ਨਹੀਂ।"

ਜੇਕਰ ਅਨੁਸ਼ਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ 2018 ਦੀ ਫਿਲਮ ਜ਼ੀਰੋ ਵਿੱਚ ਦੇਖਿਆ ਗਿਆ ਸੀ। ਉਹ ਅਗਲੀ ਸਪੋਰਟਸ ਬਾਇਓਪਿਕ ਚੱਕਦਾ 'ਐਕਸਪ੍ਰੈਸ' ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਉਹ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਏਗੀ।