ਅਨੁਸ਼ਕਾ ਸ਼ਰਮਾ ਲਈ ਇਹ ਸਖਸ਼ ਰਿਹਾ ਲੱਕੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

written by Rupinder Kaler | May 01, 2019

ਆਪਣੇ ਛੋਟੇ ਜਿਹੇ ਕਰੀਅਰ ਵਿੱਚ ਅਨੁਸ਼ਕਾ ਸ਼ਰਮਾ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ । ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਤਰ੍ਹਾਂ ਦੇ ਰੋਲ ਨਿਭਾਏ । ਹਜ਼ਾਰਾਂ ਅਵਾਰਡ ਜਿੱਤੇ ਤੇ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਵੀ ਰਹੀ  ਅਨੁਸ਼ਕਾ ਸ਼ਰਮਾ । ਅਨੁਸ਼ਕਾ ਸ਼ਰਮਾ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 1 ਮਈ 1988 ਨੂੰ ਅਯੋਧਿਆ ਵਿੱਚ ਹੋਇਆ ਸੀ । ਉਹਨਾਂ ਦੇ ਜਨਮ ਦਿਨ ਤੇ ਇਸ ਆਰਟੀਕਲ ਵਿੱਚ ਤੁਹਾਨੂੰ ਅਨੁਸ਼ਕਾ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਦੇ ਹਾਂ ।

anushka-sharma anushka-sharma
ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਅਨੁਸ਼ਕਾ ਇੱਕ ਵਧੀਆ ਮਾਡਲ ਸੀ ਮਾਡਲਿੰਗ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਜ਼ਿਆਦਾ ਪਾਪੜ ਵੇਲਣੇ ਨਹੀਂ ਪਏ । ਅਨੁਸ਼ਕਾ ਬੰਗਲੁਰੂ ਦੇ ਇੱਕ ਮੌਲ ਵਿੱਚ ਖਰੀਦਦਾਰੀ ਕਰ ਰਹੀ ਸੀ । ਇਸ ਮੌਲ ਵਿੱਚ ਮਸ਼ਹੂਰ ਫੈਸ਼ਨ ਡਿਜ਼ਾਇਨਰ ਵੇਂਡਲ ਰਾਡਿਕਸ ਵੀ ਮੌਜੂਦ ਸੀ ਜਦੋਂ ਉਸ ਦੀ ਨਜ਼ਰ ਅਨੁਸ਼ਕਾ ਤੇ ਪਈ ਤਾਂ ਉਹ ਉਸ ਦਾ ਮੁਰੀਦ ਹੋ ਗਿਆ ਤੇ ਉਸ ਨੇ ਅਨੁਸ਼ਕਾ ਨੂੰ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਦਾ ਆਫ਼ਰ ਦੇ ਦਿੱਤਾ ।
anushka-sharma anushka-sharma
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਸ਼ਕਾ ਐਕਟਰੈੱਸ ਜਾਂ ਮਾਡਲ ਨਹੀਂ ਸੀ ਬਣਨਾ ਚਾਹੁੰਦੀ, ਉਹ ਇੱਕ ਚੰਗੀ ਪੱਤਰਕਾਰ ਬਣਨਾ ਚਾਹੁੰਦੀ ਸੀ । ਗਲੈਮਰਸ ਦੀ ਦੁਨੀਆਂ ਵਿੱਚ ਪੈਰ ਰੱਖਦੇ ਹੀ ਅਨੁਸ਼ਕਾ ਦਾ ਨਾਂ ਇੱਕ ਮਸ਼ਹੂਰ ਮਾਡਲ ਨਾਲ ਜੁੜਨ ਲੱਗ ਗਿਆ । ਇਸ ਤੋਂ ਬਾਅਦ ਜਦੋਂ ਉਸ ਨੇ ਫ਼ਿਲਮ ਬੈਂਡ ਬਾਜ਼ਾ ਬਰਾਤ ਕੀਤੀ ਤਾਂ ਉਸ ਦਾ ਨਾਂ ਰਣਵੀਰ ਸਿੰਘ ਨਾਲ ਜੁੜਨ ਲੱਗ ਗਿਆ । ਪਰ ਇਹਨਾਂ ਖ਼ਬਰਾਂ ਤੇ ਉਦੋਂ ਬਰੇਕ ਲੱਗ ਗਈ ਜਦੋਂ ਅਨੁਸ਼ਕਾ ਨੇ 2017 ਵਿੱਚ ਵਿਰਾਟ ਕੋਹਲੀ ਨਾਲ ਵਿਆਹ ਕਰ ਲਿਆ ।
anushka-sharma anushka-sharma
ਕ੍ਰਿਕੇਟ ਵਰਲਡ ਕੱਪ 2015 ਵਿੱਚ ਭਾਰਤ ਦੀ ਹਾਰ ਲਈ ਅਨੁਸ਼ਕਾ ਨੂੰ ਅਨਲਕੀ ਕਿਹਾ ਗਿਆ । ਪਰ ਇਸ ਸਭ ਦੇ ਬਾਵਜੂਦ ਵਿਰਾਟ ਨੇ ਅਨੁਸ਼ਕਾ ਦਾ ਬਚਾਅ ਕੀਤਾ । ਇਸ ਘਟਨਾ ਤੋਂ ਬਾਅਦ ਕੋਹਲੀ ਤੇ ਅਨੁਸ਼ਕਾ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ।
anushka-sharma anushka-sharma
ਫ਼ਿਲਮ ਰੱਬ ਨੇ ਬਣਾ ਦੀ ਜੋੜੀ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਨੁਸ਼ਕਾ ਸ਼ਰਮਾ ਹੁਣ ਇੱਕ ਚੰਗੀ ਪ੍ਰੋਡਿਊਸਰ ਵੀ ਬਣ ਗਈ ਹੈ । ਅਨੁਸ਼ਕਾ ਸ਼ਰਮਾ ਬੰਗਲੁਰੂ ਵਿੱਚ ਪਲੀ ਤੇ ਵੱਡੀ ਹੋਈ ਹੈ । ਅਨੁਸ਼ਕਾ ਨੇ ਆਰਮੀ ਸਕੂਲ ਤੇ ਮਾਊਂਟ ਕਾਮੇਰਲ ਸਕੂਲ ਤੋਂ ਪੜਾਈ ਕੀਤੀ ਹੈ । ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ ।

0 Comments
0

You may also like