ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਧੀ ਦੀ ਤਸਵੀਰ, ਵਿਰਾਟ ਕੋਹਲੀ ਦੇ ਨਾਲ ਖੇਡਦੀ ਨਜ਼ਰ ਆਈ ਵਾਮਿਕਾ

Written by  Shaminder   |  October 19th 2021 01:18 PM  |  Updated: October 19th 2021 01:18 PM

ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਧੀ ਦੀ ਤਸਵੀਰ, ਵਿਰਾਟ ਕੋਹਲੀ ਦੇ ਨਾਲ ਖੇਡਦੀ ਨਜ਼ਰ ਆਈ ਵਾਮਿਕਾ

ਅਨੁਸ਼ਕਾ ਸ਼ਰਮਾ (Anushka Sharma ) ਨੇ ਵਿਰਾਟ ਕੋਹਲੀ (Virat Kohli) ਦੇ ਨਾਲ ਆਪਣੀ ਧੀ ਦੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰਾ ਸਾਰਾ ਦਿਲ ਇੱਕ ਫਰੇਮ ‘ਚ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਹਾਲਾਂਕਿ ਅਦਾਕਾਰਾ ਨੇ ਇਸ ਤਸਵੀਰ ‘ਚ ਆਪਣੀ ਧੀ ਦਾ ਚਿਹਰਾ ਨਹੀਂ ਵਿਖਾਇਆ ਹੈ ।

Anushka Image Source: Instagram

ਹੋਰ ਪੜ੍ਹੋ : ਮਸ਼ਹੂਰ ਵੈੱਬ ਸੀਰੀਜ਼ Money Heist ਵਿੱਚ ਸ਼ਾਕਿਰ ਦਾ ਕਿਰਦਾਰ ਨਿਭਾਉਣ ਵਾਲਾ ਪੰਜਾਬ ਦੇ ਇਸ ਸ਼ਹਿਰ ਦਾ ਹੈ ਵਸਨੀਕ

ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

Image Source: Instagram

ਉਨ੍ਹਾਂ ਦੀ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਜਿਸ ਤੋਂ ਬਾਅਦ ‘ਬੈਂਡ ਬਾਜਾ ਬਰਾਤ’ ਦੇ ਨਾਲ ਵੀ ਕਾਫੀ ਨਾਮ ਕਮਾਇਆ ਸੀ । ਕੁਝ ਸਾਲ ਪਹਿਲਾਂ ਇਸ ਜੋੜੀ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਹਾਂ ਦਾ ਵਿਆਹ ਇਟਲੀ ‘ਚ ਹੋਇਆ ਸੀ । ਦੋਵਾਂ ਦੀ ਇੱਕ ਬੇਟੀ ਹੈ ਜਿਸਦਾ ਨਾਮ ਵਾਮਿਕਾ ਰੱਖਿਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network