ਜਲਦਬਾਜ਼ੀ ਵਿੱਚ ਹੋਇਆ ਸੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ, ਛੇਤੀ ਵਿਆਹ ਕਰਵਾਉਣ ਪਿੱਛੇ ਦਾ ਖੁਲਿਆ ਰਾਜ਼  

written by Rupinder Kaler | July 16, 2019

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਅਫੇਅਰ ਜਿੰਨਾ ਸੁਰਖੀਆਂ ਵਿੱਚ ਆਇਆ ਸੀ ਉਸ ਤੋਂ ਕਿੱਤੇ ਵੱਧ ਦੋਵਾਂ ਦਾ ਵਿਆਹ ਸੁਰਖੀਆਂ ਵਿੱਚ ਰਿਹਾ ਹੈ । ਇਸ ਵਿਆਹ ਦੇ ਸੁਰਖੀਆਂ ਵਿੱਚ ਆਉਣ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਕਿ ਇਹ ਬਹੁਤ ਹੀ ਜਲਦਬਾਜ਼ੀ ਵਿੱਚ ਹੋਇਆ ਸੀ । ਇਸ ਜਲਦਬਾਜ਼ੀ ਪਿੱਛੇ ਕੀ ਕਾਰਨ ਸੀ ਇਸ ਦਾ ਖੁਲਾਸਾ ਅਨੁਸ਼ਕਾ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । https://www.instagram.com/p/BzdqbG5JZAG/ ਵਿਰਾਟ ਤੇ ਅਨੁਸ਼ਕਾ ਦਾ ਵਿਆਹ 2017  ਦੇ ਦਸੰਬਰ ਮਹੀਨੇ ਵਿੱਚ ਹੋਇਆ ਸੀ। ਉਸ ਸਮੇਂ ਅਨੁਸ਼ਕਾ ਦੀ ਉਮਰ ੨੯ ਸਾਲ ਸੀ। ਇਸ 'ਤੇ ਅਨੁਸ਼ਕਾ ਨੇ ਕਿਹਾ ਕਿ ਸਾਨੂੰ ਇਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ 29 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਸੀ ਕਿਉਂਕਿ ਮੈਂ ਇਸ਼ਕ ਦੀ ਗ੍ਰਿਫ਼ਤ ਵਿੱਚ ਸੀ ਤੇ ਮੈਂ ਹਾਲੇ ਵੀ ਮੁਹੱਬਤ ਦੀ ਗ੍ਰਿਫ਼ਤ ਵਿੱਚ ਹੀ ਹਾਂ। https://www.instagram.com/p/Bu8hlocH0Q9/ ਵਿਆਹ ਇੱਕ ਕੁਦਰਤੀ ਪ੍ਰਗਤੀ ਸੀ। ਗੱਲਬਾਤ ਦੌਰਾਨ ਉਸ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਜਦੋਂ ਮਰਦ ਕਰੀਅਰ ਦੀ ਪਰਵਾਹ ਕੀਤੇ ਬਗੈਰ ਵਿਆਹ ਕਰਵਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ ਕਰਵਾ ਸਕਦੀਆਂ। ਉਸ ਨੇ ਕਿਹਾ ਕਿ ਕੁਝ ਲੋਕ ਮੰਨਦੇ ਹਨ ਕਿ 29 ਸਾਲ ਦੀ ਉਮਰ ਵਿੱਚ ਅਦਾਕਾਰਾ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਪਰ ਦਰਸ਼ਕਾਂ ਦਾ ਇੰਡਸਟਰੀ ਨਾਲੋਂ ਵੀ ਜ਼ਿਆਦਾ ਵਿਕਾਸ ਹੋ ਚੁੱਕਾ ਹੈ। https://www.instagram.com/p/Bt210ebHlzj/ ਦਰਸ਼ਕ ਕਲਾਕਾਰਾਂ ਨੂੰ ਬੱਸ ਪਰਦੇ 'ਤੇ ਵੇਖਣ ਵਿੱਚ ਹੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਵਿਅਤੀਗਤ ਜੀਵਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਚਾਹੇ ਉਹ ਵਿਆਹੀ ਹੋਏ ਜਾਂ ਮਾਂ ਬਣ ਚੁੱਕੀ ਹੋਏ। https://www.instagram.com/p/BszsKGvn14h/

0 Comments
0

You may also like