ਅਨੁਸ਼ਕਾ ਦੀ ਇਸ ਹਰਕਤ ਨੇ ਸਭ ਨੂੰ ਹੈਰਾਨ ਕਰ ਦਿੱਤਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

written by Rupinder Kaler | April 08, 2021 10:50am

ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਨੂੰ ਚੁੱਕਦੇ ਹੋਈ ਵੇਖੀ ਜਾ ਸਕਦੀ ਹੈ।

image from anushka sharma's instagram

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

image from anushka sharma's instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ ਹੈ "ਕੀ ਮੈਂ ਇਹ ਕੀਤਾ ਹੈ।" ਵੀਡੀਓ ਦੇ ਸ਼ੇਅਰ ਹੁੰਦੇ ਹੀ ਇਸ ਤੇ ਲਗਾਤਾਰ ਕਮੈਂਟ ਹੋ ਰਹੇ ਹਨ । ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਨੁਸ਼ਕਾ ਨੇ ਵਿਰਾਟ ਨੂੰ ਇਕ ਵਾਰ ਨਹੀਂ ਬਲਕਿ 2 ਵਾਰ ਚੁੱਕਿਆ ਅਤੇ ਆਪਣੀ ਤਾਕਤ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

image from anushka sharma's instagram

ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਅਨੁਸ਼ਕਾ ਨੂੰ ਸ਼ਕਤੀਮਾਨ ਬੁਲਾਇਆ ਅਤੇ ਦੂਜੇ ਨੇ ਸ਼ਕਤੀਮਾਨ ਅਲਟਰਾ ਪ੍ਰੋ ਮੈਕਸ ਤੱਕ ਕਹਿ ਦਿੱਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇਹ ਜੋੜੀ ਮਾਤਾ ਪਿਤਾ ਬਣੀ ਹੈ । ਇਸ ਸਾਲ ਦੇ ਸ਼ੁਰੂ 'ਚ ਆਪਣੇ ਪਹਿਲੇ ਬੱਚੇ, ਬੇਟੀ ਵਾਮਿਕਾ ਨੂੰ ਵੈਲਕਮ ਕੀਤਾ ਹੈ ਅਤੇ ਅਭਿਨੇਤਰੀ ਹਾਲ ਹੀ 'ਚ ਕੰਮ 'ਤੇ ਪਰਤੀ ਹੈ।

 

View this post on Instagram

 

A post shared by AnushkaSharma1588 (@anushkasharma)

You may also like