ਏ.ਪੀ. ਢਿੱਲੋਂ ਦਾ ਸਾਥੀ ਸ਼ਿੰਦਾ ਕਾਹਲੋਂ ਲਾਈਵ ਪਰਫਾਰਮੈਂਸ ਦੌਰਾਨ ਡਿੱਗਿਆ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

written by Shaminder | December 17, 2022 01:27pm

ਏ.ਪੀ. ਢਿੱਲੋਂ (AP Dhillon) ਅਤੇ ਸ਼ਿੰਦਾ ਕਾਹਲੋਂ (Shinda Kahlon) ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਆਪਣੇ ਗੀਤਾਂ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਅੱਜ ਕੱਲ੍ਹ ਉਹ ਆਪਣੇ ਲਾਈਵ ਕੰਸਰਟ ‘ਚ ਰੁੱਝੇ ਹੋਏ ਹਨ ।

AP Dhillon becomes first Punjabi artist to throw pitch for Canada's baseball team 'Blue Jays'

ਹੋਰ ਪੜ੍ਹੋ : ਪੁਖਰਾਜ ਭੱਲਾ ਦੀ ਵੈਡਿੰਗ ਐਨੀਵਰਸਰੀ ‘ਤੇ ਕਿਸ ਤਰ੍ਹਾਂ ਦੋਸਤਾਂ ਨੇ ਕੀਤੀ ਮਸਤੀ, ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ

ਸੋਸ਼ਲ ਮੀਡੀਆ ‘ਤੇ ਏ.ਪੀ. ਢਿੱਲੋਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਏ.ਪੀ. ਢਿੱਲੋਂ ਆਪਣੇ ਗੀਤ ‘ਬਰਾਊਨ ਮੁੰਡੇ’ ਗਾਉਣਾ ਸ਼ੁੂਰ ਹੀ ਕਰਦੇ ਹਨ ਅਤੇ ਸਟੇਜ ‘ਤੇ ਦੌੜ ਕੇ ਫੈਨਸ ਦਾ ਪਿਆਰ ਸਵੀਕਾਰ ਕਰਦੇ ਹਨ, ਦੂਜੇ ਪਾਸਿਓਂ ਸ਼ਿੰਦਾ ਕਾਹਲੋਂ ਵੀ ਆਉਂਦੇ ਹਨ ਅਤੇ ਪਰਫਾਰਮ ਕਰਨ ਲੱਗਦੇ ਹਨ, ਪਰ ਉਹ ਆਉਂਦਿਆਂ ਹੀ ਡਿੱਗ ਪੈਂਦੇ ਹਨ ।

ਹੋਰ ਪੜ੍ਹੋ : ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’

ਉਨ੍ਹਾਂ ਦੇ ਗੋਡੇ ‘ਤੇ ਸੱਟ ਲੱਗ ਜਾਂਦੀ ਹੈ ਅਤੇ ਪੀੜ ਦੇ ਨਾਲ ਕਰਾਹੁੰਦੇ ਹੋਏ ਉਹ ਪਿੱਛੇ ਚਲੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

AP Dhillon

ਏ.ਪੀ. ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ । ਪਰ ‘ਬਰਾਊਨ ਮੁੰਡੇ’ ਦੇ ਨਾਂਅ ਨਾਲ ਉਹ ਚਰਚਾ ‘ਚ ਆਏ ਸਨ । ‘ਕਿੰਝ ਕਰਾਂ ਤਾਰੀਫ ਤੇਰੀ’, ‘ਇਹ ਮੁੰਡੇ ਪਾਗਲ ਨੇ ਸਾਰੇ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

 

View this post on Instagram

 

A post shared by Instant Pollywood (@instantpollywood)

You may also like