
ਮਸ਼ਹੂਰ ਗਾਇਕ ਏ ਆਰ ਰਹਿਮਾਨ ਦੀ ਧੀ ਖਤੀਜਾ ਰਹਿਮਾਨ ਨੇ ਆਡੀਓ ਇੰਜੀਨੀਅਰ ਰਿਆਸਦੀਨ ਸ਼ੇਖ ਮੁਹੰਮਦ ਨਾਲ ਵਿਆਹ ਕਰਵਾ ਲਿਆ ਹੈ। ਏ ਆਰ ਰਹਿਮਾਨ ਨੇ ਧੀ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਦੱਸ ਦਈਏ ਕਿ ਬੀਤੇ ਸਾਲ ਖਤੀਜਾ ਦੀ ਆਡੀਓ ਇੰਜੀਨੀਅਰ ਰਿਆਸਦੀਨ ਸ਼ੇਖ ਮੁਹੰਮਦ ਨਾਲ ਮੰਗਣੀ ਹੋਈ ਸੀ।

ਮਿਊਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਨੇ ਇੰਸਟਾਗ੍ਰਾਮ 'ਤੇ ਖਬਰ ਸਾਂਝੀ ਕੀਤੀ ਅਤੇ ਬੇਟੀ ਖਤੀਜਾ ਦੇ ਵਿਆਹ ਦੀ ਇੱਕ ਪਰਿਵਾਰਕ ਤਸਵੀਰ ਵੀ ਪੋਸਟ ਕੀਤੀ। ਜਿਵੇਂ ਹੀ ਤਸਵੀਰ ਆਨਲਾਈਨ ਸਾਹਮਣੇ ਆਈ, ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਅਤੇ ਨਵ ਵਿਆਹੇ ਜੋੜੇ ਨੂੰ ਵਧਾਈ ਦੇ ਸੰਦੇਸ਼ਾਂ ਭੇਜਣੇ ਸ਼ੁਰੂ ਕਰ ਦਿੱਤੇ।
ਏ ਆਰ ਰਹਿਮਾਨ ਨੇ ਵਿਆਹ ਸਮਾਰੋਹ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਪਰਮਾਤਮਾ ਜੋੜੇ ਨੂੰ ਅਸੀਸ ਦੇਵੇ.. ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਲਈ ਪਹਿਲਾਂ ਤੋਂ ਧੰਨਵਾਦ @khatija.rahman @riyasdeenriyan #nikkahceremony #marraige (sic)।"

ਏ ਆਰ ਰਹਿਮਾਨ ਵੱਲੋਂ ਪੋਸਟ ਕੀਤੀ ਗਈ ਤਸਵੀਰ ਵਿੱਚ, ਏ ਆਰ ਰਹਿਮਾਨ , ਉਨ੍ਹਾਂ ਦੀ ਪਤਨੀ, ਸਾਇਰਾ ਬਾਨੋ, ਅਤੇ ਉਨ੍ਹਾਂ ਦੇ ਬੱਚੇ, ਅਮੀਨ ਅਤੇ ਰਹੀਮਾ, ਨਵ-ਵਿਆਹੇ ਜੋੜੇ ਨਾਲ ਪੋਜ਼ ਦਿੰਦੇ ਹੋਏ ਦੇਖੇ ਜਾ ਸਕਦੇ ਹਨ।
ਇਸ ਤੋਂ ਪਹਿਲਾਂ 29 ਦਸੰਬਰ, 2021 ਨੂੰ ਏ ਆਰ ਰਹਿਮਾਨ ਦੀ ਬੇਟੀ ਖਤੀਜਾ ਅਤੇ ਰਿਆਸਦੀਨ ਸ਼ੇਖ ਮੁਹੰਮਦ ਦੀ ਮੰਗਣੀ ਹੋਈ ਸੀ। ਇਸ ਦੀ ਜਾਣਕਾਰੀ ਖੁਦ ਖਤੀਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸੀ।
ਖਤੀਜਾ ਨੇ 2 ਜਨਵਰੀ, 2022 ਨੂੰ ਰਿਆਸਦੀਨ ਸ਼ੇਖ ਮੁਹੰਮਦ ਨਾਲ ਆਪਣੀ ਮੰਗਣੀ ਦਾ ਐਲਾਨ ਕਰਦੇ ਹੋਏ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਖਤੀਜਾ ਨੇ ਆਪਣੇ ਜਨਮ ਦਿਨ 'ਤੇ ਰਿਆਸਦੀਨ ਨਾਲ ਮੰਗਣੀ ਕੀਤੀ ਸੀ।

ਹੋਰ ਪੜ੍ਹੋ : ਏ.ਆਰ.ਰਹਿਮਾਨ ਦੀ ਧੀ ਖਤੀਜ਼ਾ ਰਹਿਮਾਨ ਦੀ ਰਿਆਸਦੀਨ ਸ਼ੇਖ ਮੁਹੰਮਦ ਨਾਲ ਹੋਈ ਮੰਗਣੀ
ਖਤੀਜ਼ਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ , " ਰੱਬ ਦੀ ਮੇਹਰ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਮੰਗਣੀ ਰਿਆਸਦੀਨ ਸ਼ੇਖ ਮੁਹੰਮਦ ਨਾਲ ਹੋਈ ਹੈ। ਜੋ ਕਿ ਇੱਕ ਪ੍ਰਤਿਭਾਸ਼ਾਲੀ ਅਤੇ ਵੀਜ਼ਕਿਡ ਆਡੀਓ ਇੰਜੀਨੀਅਰ ਹਨ। ਇਹ ਮੰਗਣੀ ਮੇਰੇ ਜਨਮਦਿਨ ਵਾਲੇ ਦਿਨ 29 ਦਸੰਬਰ ਨੂੰ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਹੈ। ਥੈਂਕਯੂ ਆਲ!"
View this post on Instagram