ਬਾਰਿਸ਼ ’ਚ ਇਸ ਅਦਾਕਾਰਾ ਨੇ ਰਵੀਨਾ ਟੰਡਨ ਤੇ ਐਸ਼ਵਰਿਆ ਦੇ ਗਾਣੇ ’ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

Written by  Rupinder Kaler   |  July 23rd 2020 12:35 PM  |  Updated: July 23rd 2020 12:35 PM

ਬਾਰਿਸ਼ ’ਚ ਇਸ ਅਦਾਕਾਰਾ ਨੇ ਰਵੀਨਾ ਟੰਡਨ ਤੇ ਐਸ਼ਵਰਿਆ ਦੇ ਗਾਣੇ ’ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਅਦਾਕਾਰਾ ਅਰਚਨਾ ਗੁਪਤਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਉਹਨਾਂ ਦੀ ਵੀਡੀਓ ਤੇ ਤਸਵੀਰਾਂ ਇੰਟਰਨੈੱਟ ਤੇ ਖੂਬ ਤਹਿਲਕਾ ਮਚਾਉਂਦੀਆਂ ਹਨ । ਇਸ ਸਮੇਂ ਦੇਸ਼ ਵਿੱਚ ਬਾਰਿਸ਼ ਦਾ ਮੌਸਮ ਹੈ ਤੇ ਅਰਚਨਾ ਗੁਪਤਾ ਇਸ ਮੌਸਮ ਦਾ ਖੂਬ ਮਜ਼ਾ ਲੈ ਰਹੀ ਹੈ । ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਅਰਚਨਾ ਰੋਜ਼ ਬਾਰਿਸ਼ ਵਿੱਚ ਆਪਣੀਆਂ ਵੀਡੀਓ ਬਣਾ ਰਹੀ ਹੈ ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ ।

https://www.instagram.com/p/CC1DK15A36x/

ਇਹਨਾਂ ਵੀਡੀਓ ਵਿੱਚ ਅਰਚਨਾ ਕਦੇ ਤਾਲ ਫ਼ਿਲਮ ਦੇ ਗਾਣੇ ਤੇ ਡਾਂਸ ਕਰ ਰਹੀ ਹੈ ਤੇ ਕਦੇ ਰਵੀਨਾ ਟੰਡਨ ਦੇ ਗਾਣੇ ਟਿੱਪ ਟਿੱਪ ਬਰਸਾ ਪਾਣੀ ’ਤੇ ਡਾਂਸ ਕਰ ਰਹੀ ਹੈ । ਇਹਨਾਂ ਵੀਡੀਓ ਵਿੱਚ ਅਰਚਨਾ ਪੂਰੀ ਮਸਤੀ ਵਿੱਚ ਡਾਂਸ ਕਰ ਰਹੀ ਹੈ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਚਨਾ ਨੇ ਕਿਹਾ ਹੈ ‘ਬਾਰਿਸ਼ ਵਿੱਚ ਡਾਂਸ’ ।

https://www.instagram.com/p/CCqyPoaA2mT/

ਅਰਚਨਾ ਦੇ ਇਸ ਡਾਂਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਚਨਾ ਦੀ ਹਾਲ ਹੀ ਵਿੱਚ ਵੈੱਬ ਸੀਰੀਜ਼ ਪਵਾਇਜਨ ਰਿਲੀਜ਼ ਹੋਈ ਹੈ ।

https://www.instagram.com/p/CC3TUMLATEU/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network