ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਅਰਚਨਾ ਪੂਰਨ ਸਿੰਘ, ਪਹਿਲੀ ਮੁਲਾਕਾਤ ਵਿੱਚ ਹੀ ਹੋਣ ਵਾਲੇ ਪਤੀ ਨੇ ਕਰ ਦਿੱਤੀ ਸੀ ਇਹ ਬਦਤਮੀਜ਼ੀ

Written by  Rupinder Kaler   |  September 26th 2020 01:32 PM  |  Updated: September 26th 2020 01:32 PM

ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਅਰਚਨਾ ਪੂਰਨ ਸਿੰਘ, ਪਹਿਲੀ ਮੁਲਾਕਾਤ ਵਿੱਚ ਹੀ ਹੋਣ ਵਾਲੇ ਪਤੀ ਨੇ ਕਰ ਦਿੱਤੀ ਸੀ ਇਹ ਬਦਤਮੀਜ਼ੀ

ਅਰਚਨਾ ਪੂਰਨ ਸਿੰਘ ਦਾ ਜਨਮ ਦੇਹਰਾਦੂਨ ਵਿੱਚ ਹੋਇਆ ਸੀ । ਉਹਨਾਂ ਨਸੀਰੂਦੀਨ ਸ਼ਾਹ ਦੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਵੈਸੇ ਅਰਚਨਾ ਨੂੰ ‘ਨਿਕਾਹ’ ਫ਼ਿਲਮ ਦੇ ਇੱਕ ਗਾਣੇ ਵਿੱਚ 10 ਸਕਿੰਟ ਲਈ ਦੇਖਿਆ ਗਿਆ ਸੀ ।

archana-puran-singh

ਅਰਚਨਾ ਨੇ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਸਪੋਟਿੰਗ ਰੋਲ ਹੀ ਕੀਤੇ । ਇਸ ਦੇ ਬਾਵਜੂਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ ਚਮਕਾਇਆ । ਅਰਚਨਾ ਨੇ ਅਦਾਕਾਰ ਪਰਮੀਤ ਸੇਠੀ ਨਾਲ ਵਿਆਹ ਕੀਤਾ ਹੈ । ਪਰਮੀਤ ਅਰਚਨਾ ਦੇ ਦੂਸਰੇ ਪਤੀ ਹਨ ਤੇ ਦੋਹਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਹਾਲਾਂ ਕਿ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਦਾ ਪਿਆਰ ਤੋਂ ਵਿਸ਼ਵਾਸ਼ ਉੱਠ ਗਿਆ ਸੀ ।

ਹੋਰ ਪੜ੍ਹੋ

archana-puran-singh

ਪਰਮੀਤ ਸੇਠੀ ਨੂੰ ਅਰਚਨਾ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਅਰਚਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੋਹਾਂ ਦੀ ਮੁਲਾਕਾਤ ਇੱਕ ਦੋਸਤ ਦੇ ਵਿਆਹ ਤੇ ਹੋਈ ਸੀ । ਅਰਚਨਾ ਇੱਕ ਮੈਗਜੀਨ ਲੈ ਕੇ ਬੈਠੀ ਹੋਈ ਸੀ ਅਚਾਨਕ ਪਰਮੀਤ ਨੇ ਇਹ ਮੈਗਜੀਨ ਉਹਨਾਂ ਤੋਂ ਖੋਹ ਲਿਆ । ਅਰਚਨਾ ਨੂੰ ਇਹ ਹਰਕਤ ਪਹਿਲਾਂ ਤਾਂ ਅਜ਼ੀਬ ਲੱਗੀ ਪਰ ਪਰਮੀਤ ਨੇ ਉਸੇ ਵੇਲੇ ਸੌਰੀ ਬੋਲ ਦਿੱਤੀ, ਅਰਚਨਾ ਨੂੰ ਵਧੀਆ ਲੱਗਿਆ ਤੇ ਦੋਵੇਂ ਦੋਸਤ ਬਣ ਗਏ ।

archana-puran-singh

ਉਸ ਸਮੇਂ ਅਰਚਨਾ ਦਾ ਵਿਆਹ ਟੁੱਟ ਚੁੱਕਿਆ ਸੀ । ਉਸ ਨੇ ਮਨ ਬਣਾ ਲਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰੇਗੀ । ਪਰ ਪਰਮੀਤ ਨੇ ਉਸ ਦਾ ਮਨ ਬਦਲ ਦਿੱਤਾ । ਦੋਵੇਂ 4 ਸਾਲ ਤੱਕ ਲਿਵ ਇਨ ਵਿੱਚ ਰਹੇ, ਇਸ ਤੋਂ ਬਾਅਦ ਦੋਹਾਂ ਨੇ 1992 ਵਿੱਚ ਵਿਆਹ ਕਰ ਲਿਆ । ਇਸ ਜੋੜੀ ਦੇ ਦੋ ਬੱਚੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network