ਬਚਪਨ ਦੇ ਵਰਕੇ ਫਰੋਲਦਾ ਫ਼ਿਲਮ ਅਰਦਾਸ ਕਰਾਂ ਦਾ ਖ਼ੂਬਸੂਰਤ ਗੀਤ ਹੋਇਆ ਰਿਲੀਜ਼,(ਵੀਡੀਓ)
ਅਰਦਾਸ ਕਰਾਂ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਬੜੀ ਹੀ ਖ਼ਾਸ ਹੋਣ ਵਾਲੀ ਹੈ। ਮੈਗਾ ਸਟਾਰ ਕਾਸਟ ਵਾਲੀ ਇਸ ਫ਼ਿਲਮ ਦਾ ਸੰਗੀਤ ਵੀ ਬੜਾ ਹੀ ਖ਼ਾਸ ਹੈ ਕਿਉਂਕਿ ਫ਼ਿਲਮ ਦੇ ਮੇਕਰਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਫ਼ਿਲਮ ਦਾ ਮਿਊਜ਼ਿਕ ਲਾਂਚ ਈਵੈਂਟ ਕਰਵਾਇਆ ਗਿਆ। ਪੰਜਾਬੀ ਸਿਨੇਮਾ 'ਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਮਿਊਜ਼ਿਕ ਲਾਂਚ ਈਵੈਂਟ ਇਸ ਲਈ ਵੀ ਕਰਵਾਇਆ ਗਿਆ ਕਿਉਂਕਿ ਇਸ ਫ਼ਿਲਮ ਦਾ ਸੰਗੀਤ ਅਤੇ ਗੀਤ ਵੀ ਲਾਜਵਾਬ ਹਨ।
ਅਰਦਾਸ ਕਰਾਂ ਫ਼ਿਲਮ ਦੇ ਜਿਹੜੇ ਦੋ ਗੀਤ ਰਿਲੀਜ਼ ਹੋਏ ਹਨ ਉਹ ਰੂਹ ਨੂੰ ਸਕੂਨ ਪਹੁੰਚਾਉਂਦੇ ਹਨ ਅਤੇ ਹੁਣ ਤੀਜਾ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਮੁੜ ਤੋਂ ਹਰ ਕਿਸੇ ਨੂੰ ਬਚਪਨ ਦੀਆਂ ਯਾਦਾਂ ਦੇ ਵਰਕ ਫਰੋਲਣ 'ਤੇ ਮਜਬੂਰ ਕਰਦਾ ਹੈ। ਰਾਣਾ ਰਣਬੀਰ ਦਾ ਲਿਖਿਆ ਅਤੇ ਗਿੱਪੀ ਗਰੇਵਾਲ ਦੀ ਅਵਾਜ਼ 'ਚ ਆਏ ਇਸ ਗੀਤ ਨੂੰ ਜਤਿੰਦਰ ਸ਼ਾਹ ਹੋਰਾਂ ਨੇ ਸੰਗੀਤ ਦਾ ਜਾਮਾ ਪਹਿਨਾਇਆ ਹੈ।
ਹੋਰ ਵੇਖੋ : ਵਿਦੇਸ਼ ਗਏ ਪੁੱਤ ਦੀ ਉਡੀਕ ਰਿਸ਼ਤਿਆਂ ਦਾ ਦਮ ਕਿਵੇਂ ਘੋਟਦੀ ਹੈ ਪੇਸ਼ ਕਰੇਗੀ ਫ਼ਿਲਮ ‘ਬਰੂਹਾਂ’
ਫ਼ਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਸਮੇਤ ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ ਵਰਗੇ ਕਲਾਕਾਰ ਦੇਖਣ ਨੂੰ ਮਿਲਣ ਵਾਲੇ ਹਨ।19 ਜੁਲਾਈ ਨੂੰ ਫ਼ਿਲਮ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ।ਗਿੱਪੀ ਗਰੇਵਾਲ ਵੱਲੋਂ ਹੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ।