ਕੀ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਰਹਿਣ ਜਾ ਰਹੇ ਹਨ ‘ਲਿਵ ਇਨ’ ਵਿੱਚ !

written by Rupinder Kaler | May 21, 2021

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਦਰਅਸਲ ਉਸ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਹੈ ਜਿਸ ਕਰਕੇ ਉੇਹ ਚਰਚਾ ਵਿੱਚ ਬਣੇ ਹੋਏ ਹਨ । ਇਸ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਆਪਣੀ ਪਰਸਨਲ ਲਾਈਫ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।

himanshi-khurana Pic Courtesy: Instagram
ਹੋਰ ਪੜ੍ਹੋ : ਭਾਰਤੀ ਸਿੰਘ ਨੇ ਕੀਤਾ ਖੁਲਾਸਾ, ਕਰੀਅਰ ਦੀ ਸ਼ੁਰੂਆਤ ‘ਚ ਹੀ ਪੈਦਾ ਹੋ ਗਈ ਸੀ ਧੀ
Himashi Khurana Pic Courtesy: Instagram
ਉਹਨਾਂ ਨੇ ਦੱਸਿਆ ਕਿ ਉਹ ਆਸਿਮ ਰਿਆਜ਼ ਨਾਲ ਬਹੁਤ ਸਾਰੇ ਪ੍ਰਾਜੈਕਟਜ਼ ਵਿੱਚ ਨਜ਼ਰ ਆਏਗੀ। ਇਸ ਦੌਰਾਨ ਹਿਮਾਂਸ਼ੀ ਤੋਂ ਪੁੱਛਿਆ ਗਿਆ ਕਿ ਕੋਵਿਡ ਦੇ ਕਾਰਨ ਬਹੁਤ ਸਾਰੇ ਕਲਾਕਾਰਾਂ ਨੇ ਇੱਕਠੇ ਰਹਿਣਾ ਸ਼ੁਰੂ ਕਰ ਦਿੱਤਾ ਹੈ, ਕੀ ਉਹ ਵੀ ਆਸਿਮ ਨਾਲ ਲਿਵਇਨ ਵਿੱਚ ਰਹਿਣਗੇ ਤਾਂ ਉਹਨਾਂ ਨੇ ਵੀ ਇਸ ਦਾ ਹੁੰਗਾਰਾ ਭਰਿਆ ਹੈ ।
Pic Courtesy: Instagram
ਹਿਮਾਂਸ਼ੀ ਨੇ ਕਿਹਾ ਕੀ ਨਹੀਂ ਅਸੀਂ ਹਾਲੇ ਤੱਕ ਕਿਸੇ ਵੀ ਗੱਲ 'ਤੇ ਵਿਚਾਰ ਨਹੀਂ ਕੀਤਾ ਹੈ ਕਿਉਂਕਿ ਮੇਰਾ ਕੰਮ ਇੱਥੇ ਹੀ ਹੈ ਅਤੇ ਮੈਨੂੰ ਆਪਣੇ ਪਰੋਮਿਸਜ਼ ਪੂਰੇ ਕਰਨੇ ਹਨ, ਜਿਸ ਲਈ ਉਨ੍ਹਾਂ ਨੂੰ ਅਕਸਰ ਮੁੰਬਈ ਆਉਣਾ ਪੈਂਦਾ ਹੈ। ਦੱਸ ਦਈਏ ਕਿ ਆਸਿਮ ਦਾ ਹਾਲ ਹੀ ਵਿੱਚ ਰੈਪ ਸੌਂਗ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like