ਅਰਜਨ ਢਿੱਲੋਂ ਜਲਦ ਲੈ ਕੇ ਆ ਰਹੇ ਹਨ ‘ਅਵਾਰਾ’ ਨਾਂਅ ਦੀ ਐਲਬਮ

Written by  Shaminder   |  November 17th 2021 03:42 PM  |  Updated: November 17th 2021 03:42 PM

ਅਰਜਨ ਢਿੱਲੋਂ ਜਲਦ ਲੈ ਕੇ ਆ ਰਹੇ ਹਨ ‘ਅਵਾਰਾ’ ਨਾਂਅ ਦੀ ਐਲਬਮ

ਅਰਜਨ ਢਿੱਲੋਂ (Arjan Dhillon) ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਕਰ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ । ਹੁਣ ਮੁੜ ਤੋਂ ਉਹ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ । ਜੀ ਹਾਂ ਅਰਜਨ ਢਿੱਲੋਂ ਜਲਦ ਹੀ ਆਪਣੀ ਨਵੀਂ ਐਲਬਮ (Album) ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਅਵਾਰਾ (Awara) ਨਾਂਅ ਦੇ ਹੇਠ ਆ ਰਹੀ ਇਹ ਐਲਬਮ 25  ਨਵੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ । ਅਰਜਨ ਢਿੱਲੋਂ ਹੁਣ ਤੱਕ ਕਈ ਗੀਤ ਕੱਢ ਚੁੱਕੇ ਹਨ ।

Arjan Dhillon imge From instagram

ਹੋਰ ਪੜ੍ਹੋ : ਗਾਇਕ ਸੁਰਜੀਤ ਬਿੰਦਰਖੀਆ ਦੀ ਹੈ ਅੱਜ ਬਰਸੀ, ਕੀ ਤੁਹਾਨੂੰ ਪਤਾ ਹੈ ਉਨ੍ਹਾਂ ਦਾ ਆਖਰੀ ਗੀਤ ਕਿਹੜਾ ਸੀ

ਜਿਸ ‘ਚ ਸ਼ਿੱਪਰਾ ਗੋਇਲ ਦੇ ਨਾਲ ‘ਕੋਕੇ’, ਬੋਤਲ, ਨਾਲ ਰੱਖ ਲਓ, ਸੂਰਮੇ ਆਉਣ ਤਰੀਕਾਂ ‘ਤੇ, ਕੱਠ ਸਣੇ ਕਈ ਗੀਤ ਸ਼ਾਮਿਲ ਹਨ । ਹੁਣ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ ਸਾਂਝੀ ਕਰਦੇ ਹੋਏ ਆਪਣੀ ਐਲਬਮ ਦਾ ਪੋਸਟਰ ਸਾਂਝਾ ਕੀਤਾ ਹੈ । ਖ਼ਾਸ ਗੱਲ ਇਹ ਹੈ ਕਿ ਇਹ ਗੀਤ ਟੀਨਏਜ ਨਾਲ ਸਬੰਧਤ ਹੀ ਹਨ । ਅਰਜਨ ਢਿੱਲੋਂ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ ।

Arjan Dhillon, image From instagram

ਅਰਜਨ ਢਿੱਲੋਂ ਦੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੀ ਇਸ ਐਲਬਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਗੀਤਾਂ ਦੀ ਤਰ੍ਹਾਂ ਇਸ ਐਲਬਮ ਨੂੰ ਵੀ ਸਰੋਤੇ ਪਸੰਦ ਕਰਨਗੇ ।ਇਸ ਤੋਂ ਪਹਿਲਾਂ ਅਰਜਨ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਕੁਝ ਸੰਕੇਤ ਦਿੱਤੇ ਸਨ, ਕਿਉਂਕਿ ਉਨ੍ਹਾਂ ਨੇ ਸਿਨੇਮੈਟੋਗ੍ਰਾਫਰ ਬਲਜੀਤ ਸਿੰਘ ਦੇਵ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ।ਇੰਨਾ ਹੀ ਨਹੀਂ, ਆਪਣੇ ਇੱਕ ਸਵਾਲ-ਜਵਾਬ ਸੈਸ਼ਨ 'ਚ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਛੇਤੀ ਹੀ ਐਲਬਮ ਲੈ ਕੇ ਆ ਰਹੇ ਹਨ ਤੇ ਇਕ ਦਿਨ 'ਚ ਪੂਰੀ ਐਲਬਮ ਰਿਲੀਜ਼ ਹੋ ਜਾਵੇਗੀ। ਗਾਇਕ ਨੇ ਆਖਿਰਕਾਰ ਆਪਣੀ ਆਉਣ ਵਾਲੀ ਐਲਬਮ ਦਾ ਪਹਿਲਾ ਲੁੱਕ ਪੋਸਟਰ ਟਾਈਟਲ ਨਾਲ ਸ਼ੇਅਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network