ਅਰਜੁਨ ਕਪੂਰ ਤੇ ਉਸ ਦੀ ਭੈਣ ਜ਼ਰੂਰਤਮੰਦ ਲੋਕਾਂ ਦੀ ਕਰ ਰਹੇ ਮਦਦ

written by Shaminder | April 30, 2021

ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ । ਅਜਿਹੇ ‘ਚ ਕਈ ਲੋਕ ਇੱਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ । ਕੋਰੋਨਾ ਸੰਕਟ ‘ਚ ਜਿੱਥੇ ਸੋਨੂੰ ਸੂਦ ਲੋਕਾਂ ਲਈ ਇੱਕ ਫਰਿਸ਼ਤੇ ਵਾਂਗ ਕੰਮ ਕਰ ਰਹੇ ਹਨ । ਉਸ ਦੇ ਨਾਲ ਹੀ ਹੋਰ ਵੀ ਕਈ ਸੈਲੀਬ੍ਰੇਟੀ ਮਦਦ ਲਈ ਅੱਗੇ ਆਏ ਹਨ । ਜਿਸ ‘ਚ ਸਲਮਾਨ ਖਾਨ ਅਤੇ ਅਰਜੁਨ ਕਪੂਰ ਵੀ ਸ਼ਾਮਿਲ ਹਨ ।

arjun-kapoor Image From Arjun Kapoor's Instagram
ਹੋਰ ਪੜ੍ਹੋ : ਪਿਛਲੇ ਇੱਕ ਸਾਲ ਤੋਂ ਵੱਖ ਵੱਖ ਰਹਿ ਰਹੇ ਹਨ ਧਰਮਿੰਦਰ ਤੇ ਹੇਮਾ ਮਾਲਿਨੀ  … ! 
Arjun Kapoor Image From Arjun Kapoor's Instagram
ਅਰਜੁਨ ਕਪੂਰ ਨੇ ਆਨਲਾਈਨ ਸੈਲੀਬ੍ਰੇਟੀ ਫੰਡਰੇਜ਼ਿੰਗ ਪਲੈਟਫਾਰਮ ਦੇ ਜ਼ਰੀਏ 30 ਹਜ਼ਾਰ ਦੇ ਕਰੀਬ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ ।ਮੀਡੀਆ ਰਿਪੋਰਟਸ ਮੁਤਾਬਕ ਅਰਜੁਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਇਸ ਪਲੈਟਫਾਰਮ ਨੂੰ ਬਨਾਉਣ ‘ਚ ਲਗਾ ਦਿੱਤੀ ਹੈ ।
arjun Kapoor Image From Arjun Kapoor's Instagram
ਪੂਰੇ ਦੇਸ਼ ‘ਚ ਫੈਲ ਚੁੱਕੀ ਕੋਰੋਨਾ ਮਹਾਮਾਰੀ ਦੌਰਾਨ ਵਿਗੜੇ ਹਾਲਾਤਾਂ ‘ਚ ਹਰ ਪਾਸੇ ਲੋਕ ਮਦਦ ਲਈ ਗੁਹਾਰ ਲਗਾ ਰਹੇ ਹਨ । ਇਸ ਮੁਸ਼ਕਿਲ ਦੀ ਘੜੀ ‘ਚ ਅਰਜੁਨ ਕਪੂਰ ਅਤੇ ਉਸ ਦੀ ਭੈਣ ਅੰਸ਼ੁਲਾ ਕਪੂਰ ਨੇ ੧ ਕਰੋੜ ਰੁਪਏ ਦਾਨ ਕੀਤੇ ਹਨ ।
 
View this post on Instagram
 

A post shared by Arjun Kapoor (@arjunkapoor)

ਦੱਸ ਦਈਏ ਕਿ ਇਹ ਮਦਦ ਉਨ੍ਹਾਂ ਨੇ ਆਨਲਾਈਨ ਸੈਲੀਬ੍ਰੇਟੀ ਫੰਡ ਰੇਜ਼ਿੰਗ ਪਲੈਟਫਾਰਮ ਫੈਨਕਾਈਂਡ ਦੇ ਜ਼ਰੀਏ ਕੀਤੀ ਹੈ ।  

0 Comments
0

You may also like