ਮਲਾਇਕਾ ਅਰੋੜਾ ਦੀ ਇਹ ਗੱਲ ਸੁਣ ਕੇ ਉਸ ਦਾ ਬੁਆਏ ਫਰੈਂਡ ਅਰਜੁਨ ਕਪੂਰ ਵੀ ਸ਼ਰਮਾ ਜਾਵੇ

written by Rupinder Kaler | September 23, 2021

ਮਲਾਇਕਾ ਅਰੋੜਾ (Malaika Arora) ਤੇ  arjun kapoorਦਾ ਰਿਲੇਸ਼ਨ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ । ਦੋਹਾਂ ਨੇ ਸਭ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਕਬੂਲਿਆ ਸੀ । ਮਲਾਇਕਾ (Malaika Arora) ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਕਰ ਰਹੀ ਹੈ । ਜਿਸ ਵਿੱਚ ਉਸ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਦੇ ਹਰ ਪਾਸੇ ਚਰਚੇ ਹਨ । ਦਰਅਸਲ ਇਸ ਸ਼ੋਅ ਵਿੱਚ ਮਲਾਇਕਾ ਨੇ ਆਪਣੀ ਪਸੰਦ ਦਾ ਖੁਲਾਸਾ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਬਾਲੀਵੁੱਡ ਡਾਇਰੈਕਟਰ ਇਮਤਿਆਜ ਅਲੀ ਨੇ ਅਮਰ ਸਿੰਘ ਚਮਕੀਲੇ ਦੇ ਬੇਟੇ ਨਾਲ ਕੀਤੀ ਮੁਲਾਕਾਤ, ਬਣਨ ਜਾ ਰਹੀ ਹੈ ਬਾਲੀਵੁੱਡ ਫ਼ਿਲਮ

Pic Courtesy: Instagram

ਉਸ ਨੇ ਦੱਸਿਆ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੇ ਮੁੰਡੇ ਪਸੰਦ ਹਨ । ਮਲਾਇਕਾ (Malaika Arora) ਨੇ ਦੱਸਿਆ ਕਿ ‘ਮੈਨੂੰ ਉਹ ਮੁੰਡੇ ਪਸੰਦ ਹਨ ਜਿਹੜੇ ਥੋੜੇ ਰਫ ਹੋਣ ਮੈਨੂੰ ਚਿਕਨੇ ਚਿਹਰੇ ਪਸੰਦ ਨਹੀਂ ਹਨ । ਮੈਨੂੰ ਉਹ ਮੁੰਡੇ ਪਸੰਦ ਹਨ ਜਿਹੜੇ ਵਧੀਆ ਕਿੱਸ ਕਰ ਸਕਦੇ ਹੋਣ’। ਮਲਾਇਕਾ (Malaika Arora) ਨੇ ਦੱਸਿਆ ਕਿ ਮੈਨੂੰ ਉਹ ਮੁੰਡੇ ਪਸੰਦ ਹਨ ਜਿਹੜੇ ਗਾਸਿਪ ਨਾ ਕਰਦੇ ਹੋਣ ।

Happy Birthday Malaika: Watch Viral Video of Malaika Arora Birthday Party Pic Courtesy: Instagram

ਇਸ ਦੌਰਾਨ ਮਲਾਇਕਾ ਨੂੰ ਇਹ ਵੀ ਪੁੱਛਿਆ ਗਿਆ ਕਿ ਉਸ ਦੇ ਬੁਆਏ ਫਰੈਂਡ ਨੇ ਉਸ ਨੂੰ ਆਖਰੀ ਮੈਸੇਜ ਕੀ ਲਿਖ ਕੇ ਭੇਜਿਆ ਸੀ । ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਲਾਇਕਾ (Malaika Arora)ਸ਼ਰਮਾ ਗਈ । ਉਸ ਨੇ ਮੈਸੇਜ ਪੜ੍ਹ ਕੇ ਦੱਸਿਆ ਕਿ ਉਸ ਨੇ ‘ਆਈ ਲਵ ਯੂ ਟੂ’ ਲਿਖ ਕੇ ਭੇਜਿਆ ਸੀ ।

 

0 Comments
0

You may also like