ਅਰਜੁਨ ਕਪੂਰ ਨੇ ਜਾਨ੍ਹਵੀ ਕਪੂਰ ਦੀਆਂ ਹਰਕਤਾਂ ਦੀ ਖੋਲ੍ਹੀ ਪੋਲ, ਵੀਡੀਓ ਹੋ ਰਿਹਾ ਵਾਇਰਲ

written by Shaminder | August 06, 2021

ਅਰਜੁਨ ਕਪੂਰ ਅਤੇ ਜਾਨ੍ਹਵੀ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਰੈਪਿਡ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇੱਕ ਦੂਜੇ ਦੀਆਂ ਆਦਤਾਂ ਅਤੇ ਕਮਜ਼ੋਰੀਆਂ ਦਾ ਖੁਲਾਸਾ ਕਰ ਰਹੇ ਹਨ । ਇਸ ਮਜ਼ੇਦਾਰ ਵੀਡੀਓ ਨੂੰ ਅਰਜੁਨ ਕਪੂਰ ‘ਬਕ ਵਿਦ ਬਾਬਾ’ ਟਾਈਟਲ ਦਾ ਨਾਂਅ ਦਿੱਤਾ ਹੈ । ਜਾਨ੍ਹਵੀ ਅਤੇ ਅਰਜੁਨ ਕਪੂਰ ਦੋਵਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Jahnvi,-min Image From Instagram

ਹੋਰ ਪੜ੍ਹੋ : ਪਹਿਲੀ ਮੁਲਾਕਾਤ ਦੌਰਾਨ ਵਿਰਾਟ ਕੋਹਲੀ ਅਨੁਸ਼ਕਾ ਨਾਲ ਕਰ ਬੈਠੇ ਸਨ ਇਹ ਮਜ਼ਾਕ 

Jahnvi,,-min Image From Instagram

ਇਸ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਪਹਾੜਾਂ ਤੋਂ ਜ਼ਿਆਦਾ ਉਸ ਨੂੰ ਬੀਚ ਜ਼ਿਆਦਾ ਪਸੰਦ ਹੈ । ਅਰਜੁਨ ਕਪੂਰ ਨੇ ਦੱਸਿਆ ਕਿ ਜਾਨ੍ਹਵੀ ਸੂਟਕੇਸ ਲੈ ਕੇ ਘੁੰਮਦੀ ਰਹਿੰਦੀ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਨਹਾ ਸਕਦੀ ਹੈ ।

Arjun and jahnavi -min Image From Instagram

ਇਸ ‘ਤੇ ਜਾਨ੍ਹਵੀ ਨੇ ਵੀ ਅਰਜੁਨ ਦੀ ਗੱਲ ਦੇ ਨਾਲ ਹਾਮੀ ਭਰਦਿਆਂ ਕਿਹਾ ਕਿ ‘ਹਾਂ, ਜੇ ਤੁਹਾਡੇ ਘਰ ਵੀ ਬਾਥਰੂਮ ਹੈ ਤਾਂ ਮੈਂ ਆ ਰਹੀ ਹਾਂ ਸ਼ਾਵਰ ਲੈਣ’ । ਦੋਵਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਜਾਨ੍ਹਵੀ ਕਪੂਰ ਵੀ ਫ਼ਿਲਮਾਂ ‘ਚ ਸਰਗਰਮ ਹੈ ।

 

View this post on Instagram

 

A post shared by Arjun Kapoor (@arjunkapoor)

0 Comments
0

You may also like