ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੂੰ ਹਸਪਤਾਲ ਚੋਂ ਕੀਤਾ ਗਿਆ ਡਿਸਚਾਰਜ

written by Shaminder | June 07, 2021

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਦੀ ਸਿਹਤ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਤੋਂ ਬਾਅਦ ਉਸ ਨੂੰ ਹਿੰਦੂਜਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਜਿਸ ਦਾ ਪਤਾ ਲੈਣ ਲਈ ਜਾਨ੍ਹਵੀ ਕਪੂਰ ਵੀ ਹਸਪਤਾਲ ‘ਚ ਪਹੁੰਚੀ ।ਅੰਸ਼ੁਲਾ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

Arjun Kapoor

ਹੋਰ ਪੜ੍ਹੋ : ਨੇਹਾ ਕੱਕੜ ਦੇ ਜਨਮ ਦਿਨ ‘ਤੇ ਰੋਹਨਪ੍ਰੀਤ ਨੇ ਦਿੱਤੇ ਢੇਰ ਸਾਰੇ ਗਿਫਟ, ਤਸਵੀਰਾਂ ਕੀਤੀਆਂ ਸਾਂਝੀਆਂ 

arjun Kapoor

ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ । ਸ਼ਨੀਵਾਰ ਨੂੰ ਅੰਸ਼ੁਲਾ ਦੀ ਸਿਹਤ ਵਿਗੜਨ ‘ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਜਾਨਵੀ ਤੋਂ ਬਾਅਦ ਪਾਪਾ ਬੋਨੀ ਵੀ ਬੇਟੀ ਦਾ ਹਾਲ ਪੁੱਛਣ ਲਈ ਹਸਪਤਾਲ 'ਚ ਪੁੱਜੇ। ਉਨ੍ਹਾਂ ਨੇ ਸਫੈਦ ਕੁਰਤਾ-ਪਜ਼ਾਮਾ ਪਹਿਣ ਰੱਖਿਆ ਸੀ ਤੇ ਚਿਹਰੇ 'ਤੇ ਬਲੈਕ ਕਲਰ ਦਾ ਮਾਸਕ ਲਾ ਰੱਖਿਆ ਸੀ।

Anushla

ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਰਜੁਨ ਕਪੂਰ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਅੰਸ਼ੁਲਾ ਉਨ੍ਹਾਂ ਦਾ ਖਿਆਲ ਰੱਖਦੀ ਹੈ ਤੇ ਉਹ ਆਪਣੀ ਭੈਣ ਦੇ ਕਾਫੀ ਕਰੀਬ ਹੈ। ਅੰਸ਼ੁਲਾ, ਅਰਜੁਨ ਲਈ ਹੀ ਅਮਰੀਕਾ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਆ ਗਈ ਸੀ।

 

View this post on Instagram

 

A post shared by Viral Bhayani (@viralbhayani)

 

You may also like