ਅਦਾਕਾਰਾ ਅਰਸ਼ੀ ਖ਼ਾਨ ਦੀ ਜਨਰਲ ਨਾਲਜ਼ ’ਤੇ ਹੱਸਣ ਲੱਗੇ ਲੋਕ, ਵੀਡੀਓ ਵਾਇਰਲ ਕਰਕੇ ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟ

Reported by: PTC Punjabi Desk | Edited by: Rupinder Kaler  |  September 15th 2020 10:54 AM |  Updated: September 15th 2020 11:48 AM

ਅਦਾਕਾਰਾ ਅਰਸ਼ੀ ਖ਼ਾਨ ਦੀ ਜਨਰਲ ਨਾਲਜ਼ ’ਤੇ ਹੱਸਣ ਲੱਗੇ ਲੋਕ, ਵੀਡੀਓ ਵਾਇਰਲ ਕਰਕੇ ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟ

ਟੀਵੀ ਅਦਾਕਾਰਾ ਅਰਸ਼ੀ ਖ਼ਾਨ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਟਰੋਲ ਹੋ ਰਹੀ ਹੈ । ਦਰਅਸਲ ਅਰਸ਼ੀ ਨੇ ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਹੁਣ ਉਹ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਹਾਲ ਹੀ ‘ਚ ਕੰਗਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਤੇ ਨਸ਼ਿਆਂ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਚੁੱਪੀ ‘ਤੇ ਸਵਾਲ ਚੁੱਕੇ ਜਿਸ ਲਈ ਸ਼ਿਵ ਸੈਨਾ ਨੇਤਾ ਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਕੰਗਨਾ ਨੂੰ ਮੁੰਬਈ ਨਾ ਆਉਣ ਦੀ ਸਲਾਹ ਦਿੱਤੀ।

ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀ ਕੰਗਨਾ ਨੂੰ ਮੁੰਬਈ ਨਾ ਆਉਣ ਲਈ ਕਿਹਾ ਸੀ। ਇਸ ਸਭ ਦੇ ਚਲਦੇ ਕੰਗਨਾ ਨੇ ਇਸ ਵਿਵਾਦ ਦਰਮਿਆਨ ਮੁੰਬਈ ਦੀ ਤੁਲਨਾ ਪੀਓਕੇ ਨਾਲ ਕਰ ਦਿੱਤੀ ਸੀ । ਇਸ ਮੁੱਦੇ ‘ਤੇ ਇੱਕ ਨਿਊਜ਼ ਚੈਨਲ ‘ਤੇ ਡਿਬੇਟ ਚੱਲ ਰਹੀ ਸੀ ਜਿਸ ‘ਚ ਅਰਸ਼ੀ ਖ਼ਾਨ ਪੀਓਕੇ ਨੂੰ ਵਾਰ-ਵਾਰ ਪਾਕਿਸਤਾਨ ਕਹਿ ਰਹੀ ਸੀ।

ਬੀਜੇਪੀ ਨੇਤਾ ਸੰਬਿਤ ਪਾਤਰਾ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਤੇ ਕਿਹਾ ਕਿ ਪੀਓਕੇ ਪਾਕਿਸਤਾਨ ਨਹੀਂ ਹੈ। ਸੰਬਿਤ ਨੇ ਕਿਹਾ ਕਿ ਪੀਓਕੇ ਭਾਰਤ ਦਾ ਇੱਕ ਹਿੱਸਾ ਹੈ। ਇਸ ਤੋਂ ਬਾਅਦ ਉਹ ਅਰਸ਼ੀ ਖ਼ਾਨ ਪੀਓਕੇ ਦੀ ਫੁੱਲ ਫਾਰਮ ਦੱਸਣ ਲਈ ਕਹਿੰਦੇ ਹਨ । ਪਰ ਉਹ ਦੱਸਣ ਤੋਂ ਨਾਂਹ ਕਰ ਦਿੰਦੀ ਹੈ।

arshi-khan

ਇਸ ਦਰਮਿਆਨ ਇੱਕ ਹਲਕੀ ਜਿਹੀ ਬਹਿਸ ਹੁੰਦੀ ਹੈ। ਫਿਰ ਪਾਤਰਾ, ਅਰਸ਼ੀ ਨੂੰ ਪੀਓਕੇ ਦਾ ਮਤਲਬ ਦੱਸਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਅਰਸ਼ੀ ਖ਼ਾਨ ਨੇ ਪੀਓਕੇ ਬਾਰੇ ਕੁਝ ਨਹੀਂ ਦੱਸਣ ਤੋਂ ਬਾਅਦ ਲੋਕ ਟਵਿੱਟਰ 'ਤੇ ਉਸ ਨੂੰ ਟ੍ਰੋਲ ਕਰ ਰਹੇ ਹਨ।

https://twitter.com/sambitswaraj/status/1305558206706528259


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network