ਅਰਸ਼ੀ ਖ਼ਾਨ ਅਫਗਾਨਿਸਤਾਨ ਦੇ ਮੁੰਡੇ ਨਾਲ ਕਰਵਾਉਣ ਜਾ ਰਹੀ ਸੀ ਮੰਗਣੀ, ਪਰ ਹੁਣ ਬਦਲਣਾ ਪਿਆ ਫ਼ੈਸਲਾ

written by Shaminder | August 25, 2021

ਅਫਗਾਨਿਸਤਾਨ  (afghanistan crisis) ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਚੁੱਕਿਆ ਹੈ । ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹਨ । ਅਦਾਕਾਰਾ ਅਰਸ਼ੀ ਖ਼ਾਨ (Arshi Khan ) ਵੀ ਅਫਗਾਨਿਸਤਾਨ ‘ਚ ਪੈਦਾ ਹੋਏ ਹਾਲਾਤਾਂ ਤੋਂ ਪ੍ਰੇਸ਼ਾਨ ਹਨ । ਅਦਾਕਾਰਾ ਅਰਸ਼ੀ ਖ਼ਾਨ ਜੋ ਕਿ ਅਫਗਾਨਿਸਤਾਨ ‘ਚ ਮੰਗਣੀ (Arshi Khan Engagement) ਕਰਨ ਜਾ ਰਹੀ ਸੀ । ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਉੱਥੇ ਮੰਗਣੀ ਨਹੀਂ ਕਰ ਸਕੀ ।

Arshi khan,, -min Image From Instagram

ਹੋਰ ਪੜ੍ਹੋ : ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੀ ਬਾਲੀਵੁੱਡ ਫ਼ਿਲਮ ‘ਸਿੰਘ ਸੂਰਮਾ’ ਦਾ ਕੀਤਾ ਐਲਾਨ

ਹੁਣ ਉਹ ਭਾਰਤ ‘ਚ ਹੀ ਆਪਣੇ ਲਈ ਮੁੰਡਾ ਲੱਭ ਰਹੀ ਹੈ । ਅਫਗਾਨਿਸਤਾਨ ਦੇ ਇੱਕ ਕ੍ਰਿਕੇਟਰ ਦੇ ਨਾਲ ਅਰਸ਼ੀ ਖ਼ਾਨ ਵਿਆਹ ਕਰਵਾਉਣ ਜਾ ਰਹੀ ਸੀ । ਪਰ ਅਰਸ਼ੀ ਖ਼ਾਨ ਹੁਣ ਹਾਲਾਤ ਖਰਾਬ ਹੋਣ ਕਾਰਨ ਉੱਥੇ ਮੰਗਣੀ ਨਹੀਂ ਕਰਵਾ ਸਕਦੀ ।

Arshi Khan,-min Image From Instagram

ਮੀਡੀਆ ਰਿਪੋਰਟ ਮੁਤਾਬਕ ਅਰਸ਼ੀ ਖ਼ਾਨ ਨੇ ਬਿਆਨ ਦਿੱਤਾ ਹੈ ਕਿ ਅਕਤੂਬਰ ‘ਚ ਅਫਗਾਨਿਸਤਾਨ ਦੇ ਇੱਕ ਕ੍ਰਿਕੇਟਰ ਦੇ ਨਾਲ ਉਹ ਮੰਗਣੀ ਕਰਨ ਜਾ ਰਹੀ ਸੀ, ਪਰ ਅਫਗਾਨਿਸਤਾਨ ‘ਚ ਹਾਲਾਤ ਖਰਾਬ ਹੋਣ ਤੋਂ ਬਾਅਦ ਸਾਨੂੰ ਇਸ ਰਿਸ਼ਤੇ ਨੂੰ ਖਤਮ ਕਰਨਾ ਪਵੇਗਾ’।

 

View this post on Instagram

 

A post shared by ARSHI KHAN AK (@arshikofficial)

ਅਰਸ਼ੀ ਖ਼ਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕ੍ਰਿਕੇਟਰ ਦੇ ਨਾਲ ਇੱਕ ਦੋਸਤ ਵਾਂਗ ਲੰਮੇ ਸਮੇਂ ਤੋਂ ਗੱਲਬਾਤ ਕਰ ਰਹੀ ਸੀ । ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਕ੍ਰਿਕੇਟਰ ਉਨ੍ਹਾਂ ਦੇ ਪਿਤਾ ਦਾ ਦੋਸਤ ਹੈ ।ਦੱਸ ਦਈਏ ਕਿ ਅਫਗਾਨਿਸਤਾਨ ‘ਚ ਪੈਦਾ ਹੋਏ ਹਾਲਾਤਾਂ ਕਾਰਨ ਹਰ ਕਿਸੇ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਉੱਥੋਂ ਦੇ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ ।

 

0 Comments
0

You may also like