ਅਰਸ਼ੀ ਖਾਨ ਦੀ ਕੋਰੋਨਾ ਰਿਪੋਰਟ ਆਈ ਪਾਜਟਿਵ, ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ

written by Rupinder Kaler | April 22, 2021 11:38am

ਅਰਸ਼ੀ ਖਾਨ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ, ਉਸ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਭ ਦੀ ਜਾਣਕਾਰੀ ਅਰਸ਼ੀ ਨੇ ਸੋਸ਼ਲ ਮੀਡੀਆ ਰਾਹੀਂ ਸੂਚਨਾ ਦਿੱਤੀ ਹੈ ਤੇ ਆਪਣੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਅਰਸ਼ੀ ਦੇ ਕੋਵਿਡ-19 ਸੰਕ੍ਰਮਿਤ ਹੋਣ ਦਾ ਖੁਲਾਸਾ ਏਅਰਪੋਰਟ ਜਾਂਚ 'ਚ ਹੋਇਆ।

ਹੋਰ ਪੜ੍ਹੋ :

ਐਕਟਰੈੱਸ ਗੁਰਪ੍ਰੀਤ ਕੌਰ ਚੱਢਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

image from arshi-khan's instagram

ਅਰਸ਼ੀ ਨੇ ਇੰਸਟਾਗ੍ਰਾਮ 'ਤੇ ਪੋਸਟ 'ਚ ਲਿਖਿਆ - ਏਅਰਪੋਰਟ ਅਥਾਰਿਟੀਜ਼ ਤੋਂ ਮੈਨੂੰ ਆਪਣੀ ਕੋਵਿਡ ਰਿਪੋਰਟ ਹੁਣੇ ਮਿਲੀ ਹੈ ਜੋ 9 ਅਪ੍ਰੈਲ ਤੋਂ ਇਕ ਦਿਨ ਪਹਿਲਾਂ ਹੀ ਹੋਇਆ ਸੀ ਤੇ ਮੈਂ ਕੋਵਿਡ-19 ਪਾਜ਼ੇਟਿਵ ਨਿਕਲੀ ਹਾਂ। ਕੱਲ੍ਹ ਦੇ ਮੈਨੂੰ ਹਲਕੇ ਲੱਛਣ ਵੀ ਮਹਿਸੂਸ ਹੋ ਰਹੇ ਹਨ ।

arshi-khan image from arshi-khan's instagram

ਹਾਲ ਹੀ 'ਚ ਜਿਹੜੇ ਵੀ ਲੋਕ ਮੇਰੇ ਸੰਪਰਕ 'ਚ ਆਏ ਹਨ ਕ੍ਰਿਪਾ ਕਰ ਕੇ ਸੁਰੱਖਿਆ ਦਾ ਪਾਲਣ ਕਰਨ ਤੇ ਸੁਰੱਖਿਅਤ ਰਹਿਣ। ਇਸ ਦੇ ਨਾਲ ਹੀ ਅਰਸ਼ੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੁਆ ਕਰਨ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦਿੰਦੇ ਹਾ ਕਿ ਕੁਝ ਦਿਨ ਪਹਿਲਾਂ ਹੀ ਏਅਰਪੋਰਟ ਤੋਂ ਅਰਸ਼ੀ ਖ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ 'ਚ ਉਹ ਫੈਨ ਨਾਲ ਬਿਨਾ ਮਾਸਕ ਦਿਖ ਰਹੀ ਹੈ।

 

You may also like