ਆਸ਼ੂਤੋਸ਼ ਰਾਣਾ ਕੋਰੋਨਾ ਪਾਜ਼ੀਟਿਵ ਪਾਏ ਗਏ, ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

written by Shaminder | April 14, 2021 11:15am

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਬਿਮਾਰੀ ਦੇ ਨਾਲ ਪੀੜਤ ਹਨ ।ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ।

Ashutosh Image From Ashutosh Rana's FB

ਹੋਰ ਪੜ੍ਹੋ : ਵਿਸਾਖੀ ਵਾਲੇ ਦਿਨ ਕਰਣ ਔਜਲਾ ਆਪਣੀ ਮਾਂ ਦੀ ਤਸਵੀਰ ਕੀਤੀ ਸਾਂਝੀ

ashutosh Image From ashutosh Rana's FB

ਆਸ਼ੂਤੋਸ਼ ਰਾਣਾ ਨੇ ਇਸ ਬਾਰੇ ਇੱਕ ਲੰਮੀ ਚੌੜੀ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਸਾਡਾ ਸਰੀਰ ਇੱਕ ਦੁਰਗ ਵਾਂਗ ਹੁੰਦਾ ਹੈ, ਉਸ ‘ਚ ਨੌ ਦਰਵਾਜ਼ੇ ਹੁੰਦੇ ਹਨ ਅਤੇ ਉਨ੍ਹਾਂ ਨੌ ਦਰਵਾਜ਼ਿਆਂ ਦੇ ਅੰਦਰ ਵਿਰਾਜਮਾਨ ਪਰਮ ਚੇਤਨਾ, ਉਨ੍ਹਾਂ ਦੀ ਰੱਖਿਆ ਕਰਨ ਵਾਲੀ ਸ਼ਕਤੀ ਨੂੰ ਦੁਰਗਾ ਕਿਹਾ ਜਾਂਦਾ ਹੈ।ਅੱਜ ਭਾਰਤੀ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਅਤੇ ਇਸ ਨੂੰ ਚੇਤ ਨਵਰਾਤੇ ਵੀ ਕਿਹਾ ਜਾਂਦਾ ਹੈ ।

ashutosh Image From Ashutosh Rana's Fb

ਇਸ ਸ਼ੁਭ ਮੌਕੇ ‘ਤੇ ਜੇ ਤੁਹਾਨੂੰ ਤੁਹਾਡੀ ਦੇਹ ‘ਚ ਪਨਪ ਰਹੇ ਵਿਕਾਰ ਦੀ ਜਾਣਕਾਰੀ ਮਿਲ ਜਾਏ ਤਾਂ ਇਸ ਤੋਂ ਸ਼ੁਭ ਕੁਝ ਹੋਰ ਨਹੀਂ ਹੋ ਸਕਦਾ । ਇਹ ਜਗਤ ਜਨਨੀ ਦੀ ਕਿਰਪਾ ਹੈ ਕਿ ਮੈਨੂੰ ਅੱਜ ਦੇ ਦਿਨ ਪਤਾ ਲੱਗਿਆ ਕਿ ਮੈਂ ਕੋਰੋਨਾ ਗ੍ਰਸਤ ਹੋ ਚੁੱਕਿਆ ਹਾਂ’।

You may also like