ਹਿਮਾਂਸ਼ੀ ਖੁਰਾਣਾ ਨੂੰ ਆਸਿਮ ਰਿਆਜ਼ ਨੇ ਜਨਮ ਦਿਨ ’ਤੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

Written by  Rupinder Kaler   |  November 28th 2020 01:51 PM  |  Updated: November 28th 2020 01:51 PM

ਹਿਮਾਂਸ਼ੀ ਖੁਰਾਣਾ ਨੂੰ ਆਸਿਮ ਰਿਆਜ਼ ਨੇ ਜਨਮ ਦਿਨ ’ਤੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਦੋਸਤੀ ਬਰਕਰਾਰ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਹਾਂ ਨੇ ਇੱਕਠਿਆਂ ਰਿਆਲਟੀ ਸ਼ੋਅ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਬਾਹਰ ਆਉਣ ਤੋਂ ਬਾਅਦ ਆਸਿਮ ਰਿਆਜ਼ -ਹਿਮਾਂਸ਼ੀ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਸ਼ੂਟ ਕੀਤੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਦੋਵੇਂ ਇਕ ਦੂਜੇ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਹਨ।

ਹੋਰ ਪੜ੍ਹੋ :

asim

ਇਸ ਸਭ ਦੇ ਚਲਦੇ ਬੀਤੇ ਦਿਨ ਹਿਮਾਂਸ਼ੀ ਖੁਰਾਣਾ ਦੇ ਜਨਮਦਿਨ 'ਤੇ ਆਸਿਮ ਨੇ ਹਿਮਾਂਸ਼ੀ ਨੂੰ ਬਹੁਤ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਹਿਮਾਂਸ਼ੀ ਲਈ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਬਹੁਤ ਵਧੀਆ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਆਸਿਮ ਹਿਮਾਂਸ਼ੀ ਦੇ ਨਾਲ ਖੜੇ ਹਨ ਅਤੇ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਫੋਟੋ ਵਿੱਚ ਜਿੱਥੇ ਆਸਿਮ ਸੂਟ-ਬੂਟ ਵਿੱਚ ਦਿਖਾਈ ਦੇ ਰਹੇ ਹਨ।

Himanshi Khurana And Asim Riaz Comes Together With New Song Project

ਦੂਜੇ ਪਾਸੇ, ਹਿਮਾਂਸ਼ੀ ਵੀ ਬਲੈਕ ਗਾਊਨ 'ਚ ਕਾਫੀ ਖੂਬਸੂਰਤ ਦਿਖ ਰਹੀ ਹੈ। ਫੋਟੋ ਵਿਚ ਆਸਿਮ ਅਤੇ ਹਿਮਾਂਸ਼ੀ ਦੇ ਪਿੱਛੇ ਦਿਲ ਦੇ ਗੁਬਾਰਿਆਂ ਅਤੇ ਲਾਈਟਾਂ ਨਾਲ ਸਜਾਵਟ ਦਿਖ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਆਸਿਮ ਨੇ ਹਿਮਾਂਸ਼ੀ ਨੂੰ ਇਸ ਅੰਦਾਜ਼ ਵਿਚ ਸਰਪ੍ਰਾਈਜ਼ ਦਿੱਤਾ ਹੈ।

Asim Riaz Shared Photo With Himanshi Khurana Write

ਇਸ ਫੋਟੋ ਨੇ ਹਿਮਾਂਸ਼ੀ ਦੇ 29 ਵੇਂ ਜਨਮਦਿਨ ਨੂੰ ਬਹੁਤ ਖਾਸ ਬਣਾ ਦਿੱਤਾ। ਇਸ ਫੋਟੋ ਨੂੰ ਸਾਂਝਾ ਕਰਦੇ ਸਮੇਂ ਆਸਿਮ ਨੇ ਹਿਮਾਂਸ਼ੀ ਦੇ ਜਨਮਦਿਨ ਨੂੰ ਸਾਦਗੀ ਭਰੇ ਲਹਿਜੇ ਵਿਚ ਵਧਾਈ ਦਿੱਤੀ ਹੈ। ਅਸੀਮ ਨੇ ਕੈਪਸ਼ਨ 'ਚ ਲਿਖਿਆ-' ਹੈਪੀ ਬਰਥਡੇ ਹਿਮਾਂਸ਼ੀ .. '

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network