ਆਸਿਮ ਰਿਆਜ਼ ਦੀਆਂ ਤਸਵੀਰਾਂ ’ਤੇ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ ਦੇ ਕਰਦੀ ਹੈ ਕਮੈਂਟ….!

Written by  Rupinder Kaler   |  February 28th 2020 11:30 AM  |  Updated: February 28th 2020 11:30 AM

ਆਸਿਮ ਰਿਆਜ਼ ਦੀਆਂ ਤਸਵੀਰਾਂ ’ਤੇ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ ਦੇ ਕਰਦੀ ਹੈ ਕਮੈਂਟ….!

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਇਹ ਜੋੜੀ ਹਾਲੇ ਵੀ ਸੁਰਖੀਆਂ ਵਿੱਚ ਬਣੀ ਹੋਈ ਹੈ । ਗੱਲ ਆਸਿਮ ਰਿਆਜ਼ ਦੀ ਕਰੀਏ ਤਾਂ ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ।

https://www.instagram.com/p/B83n95dpmi8/

ਇਸ ਪੋਸਟ ਵਿੱਚ ਆਸਿਮ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਿੰਨਾਂ ਤਸਵੀਰਾਂ ਵਿੱਚ ਆਸਿਮ ਵੱਖ ਵੱਖ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਵਿੱਚ ਉਹ ਆਪਣੇ ਮਸਲ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਹਿਮਾਂਸ਼ੀ ਖੁਰਾਣਾ ਆਪਣੇ ਆਪ ਨੂੰ ਕੁਝ ਕਹਿਣ ਤੋਂ ਰੋਕ ਨਹੀਂ ਸਕੀ, ਤੇ ਇਹਨਾਂ ਤਸਵੀਰਾਂ ਤੇ ਉਸ ਨੇ ਕਮੈਂਟ ਕਰਦੇ ਹੋਏ ਕਿਹਾ ‘ਪੰਪਕੀਨ’ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਰਿਆਜ਼ ਇੱਕ ਰਿਆਲਟੀ ਸ਼ੋਅ ਦੌਰਾਨ ਹਿਮਾਂਸ਼ੀ ਖੁਰਾਣਾ ਦੇ ਦੀਵਾਨੇ ਹੋ ਗਏ ਸਨ । ਸ਼ੋਅ ਵਿੱਚ ਆਸਿਮ ਨੇ ਕਈ ਵਾਰ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਵੀ ਸ਼ੇਅਰ ਕੀਤੀ ਸੀ ।

https://www.instagram.com/p/B8j6m2qhMMt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network