ਕਿਸਾਨਾਂ ਦੇ ਸੱਦੇ ਤੇ ਬੱਬੂ ਮਾਨ ਨੇ ਫਹਿਰਾਇਆ ਕਾਲਾ ਝੰਡਾ, ਪੋਸਟ ਸਾਂਝੀ ਕਰਕੇ ਕਹੀ ਵੱਡੀ ਗੱਲ

written by Rupinder Kaler | May 26, 2021

ਬੱਬੂ ਮਾਨ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਅੱਜ ਕਿਸਾਨਾਂ ਦੇ ਸੱਦੇ ਤੇ ਉਹਨਾਂ ਵੱਲੋਂ ਵੀ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਕਾਲੇ ਝੰਡੇ ਦੀ ਤਸਵੀਰ ਸਾਂਝੀ ਕੀਤੀ ਹੈ ।

inside image of babbu maan form the song purani yaari Pic Courtesy: Instagram
ਹੋਰ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਉੱਤਰੇ ਪੰਜਾਬੀ ਕਲਾਕਾਰ, 26 ਮਈ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ
babbu Maan Pic Courtesy: Instagram
ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਕਿਰਤੀ ਤੇ ਕਾਮੇ ਹਾਂ ਖੂਨ ਵਿੱਚ ਜੋਸ਼ ਹੈ, ਸਰਕਾਰ ਤੇ ਪੂੰਜੀਪਤੀਆਂ ਖਿਲਾਫ ਸਾਡਾ ਰੋਸ ਹੈ’ । ਬੱਬੂ ਮਾਨ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਵੱਲੋਂ ਇਸ ਪੋਸਟ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।
Babbu Maan from Ghazipur Border sang song for Punjab-Haryana brothers Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਧਰਨੇ ਤੇ ਬੈਠੇ ਹਨ । ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਮੋਦੀ ਸਰਕਾਰ ਲਗਾਤਾਰ ਅਣਗੋਲਿਆਂ ਕਰ ਰਹੀ ਹੈ । ਇਸੇ ਕਰਕੇ ਦੇਸ਼ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਕਿਸਾਨ ਅੱਜ ਕਾਲਾ ਦਿਵਸ ਮਨਾ ਰਹੇ ਹਨ ।
 
View this post on Instagram
 

A post shared by Babbu Maan (@babbumaaninsta)

0 Comments
0

You may also like