ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ, ਖਾਣੇ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

Reported by: PTC Punjabi Desk | Edited by: Shaminder  |  June 18th 2021 05:55 PM |  Updated: June 18th 2021 05:58 PM

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ, ਖਾਣੇ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਬਲੱੱਡ ਪ੍ਰੈਸ਼ਰ ਦੀ ਸਮੱਸਿਆ ਅੱਜ ਕੱਲ੍ਹ ਹਰ ਘਰ ‘ਚ ਮੌਜੂਦ ਹੈ । ਪਰ ਅਹਿਤਿਆਤ ਰੱਖ ਕੇ ਤੁਸੀਂ ਵੀ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ । ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਸ ਬਲੱਡ ਪ੍ਰੈਸ਼ਰ ਦੌਰਾਨ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਆਪਣੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਲਈ ਤੁਸੀਂ ਆਪਣੀ ਡਾਈਟ ਕਿਸ ਤਰ੍ਹਾਂ ਦੀ ਲਓ।

vegetables

ਹੋਰ ਪੜ੍ਹੋ : ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ, ਸ਼ੇਅਰ ਕੀਤੀ ਭਾਵੁਕ ਪੋਸਟ

ਕਣਕ, ਮੂੰਗ ਦੀ ਦਾਲ, ਮਸਰ ਦੀ ਦਾਲ, ਸਬਜ਼ੀਆਂ ’ਚ ਪਲਵਲ, ਸਿੰਘਾੜਾ, ਟਮਾਟਰ, ਲੌਕੀ, ਤੋਰੀ, ਕਰੇਲਾ, ਕੱਦੂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੌਸਮੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਨਾਲ ਹੀ ਖਾਣੇ ’ਚ ਜ਼ੀਰਾ ਵੀ ਸ਼ਾਮਿਲ ਕਰਨਾ ਚਾਹੀਦਾ ਹੈ।

vegetables advantage

ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਕੀ ਨਹੀਂ ਖਾਣਾ ਚਾਹੀਦਾ

ਅਚਾਰ, ਜ਼ਿਆਦਾ ਨਮਕੀਨ ਖਾਣਾ, ਅੰਡਾ, ਜ਼ਿਆਦਾ ਮੱਖਣ, ਨਮਕ, ਆਇਲੀ ਚੀਜ਼ਾਂ, ਮਸਾਲੇਦਾਰ ਖਾਣਾ, ਮਾਸ, ਤੇਲ, ਘਿਓ, ਕੇਕ-ਪੇਸਟਰੀ-ਪੀਜ਼ਾ ਜਿਹੇ ਜੰਕ ਫੂਡ, ਡਿੱਬਾਬੰਦ ਭੋਜਨ ਜਿਹੀਆਂ ਚੀਜ਼ਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network