ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ ’ਤੇ ਕੀਤੀ ਗਈ ਭੰਨਤੋੜ

Written by  Rupinder Kaler   |  October 25th 2021 12:16 PM  |  Updated: October 25th 2021 12:16 PM

ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ ’ਤੇ ਕੀਤੀ ਗਈ ਭੰਨਤੋੜ

ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' (Ashram 3) ਦੇ ਸੈੱਟ 'ਤੇ ਭੰਨਤੋੜ ਹੋਈ ਹੈ । ਖ਼ਬਰਾਂ ਮੁਤਾਬਿਕ ਭੋਪਾਲ 'ਚ ਬਜਰੰਗ ਦਲ ਦੇ ਲੋਕਾਂ ਨੇ 'ਆਸ਼ਰਮ 3' ਦੇ ਸੈੱਟ ਦੀ ਭੰਨਤੋੜ ਕੀਤੀ। ਬਜਰੰਗ ਦਲ (Bajrang Dal) ਦੇ ਲੋਕਾਂ ਨੇ ਪ੍ਰਕਾਸ਼ ਝਾਅ ਦੇ ਚਿਹਰੇ 'ਤੇ ਸਿਆਹੀ ਵੀ ਸੁੱਟੀ ਹੈ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਮੱਧ ਪ੍ਰਦੇਸ਼ ਵਿੱਚ ਸੀਰੀਜ਼ ਦੀ ਸ਼ੂਟਿੰਗ ਨਹੀਂ ਹੋਣ ਦੇਵੇਗਾ।

Bobby Deol Pic Courtesy: Instagram

ਹੋਰ ਪੜ੍ਹੋ :

ਦਰਸ਼ਨ ਔਲਖ ਨੇ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਕਰ ਦਿੱਤਾ ਵੱਡਾ ਐਲਾਨ

Bobby Deol Old Photo Viral On Social Media Pic Courtesy: Instagram

ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਸੈੱਟ 'ਤੇ ਪ੍ਰਕਾਸ਼ ਝਾਅ ਮੁਰਦਾਬਾਦ, ਬੌਬੀ ਦਿਓਲ (Bobby Deol)  ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ । ਬਜਰੰਗ ਦਲ ਦੇ ਭੋਪਾਲ ਨੇਤਾ ਸੁਸ਼ੀਲ ਸੁਡੇਲੇ ਨੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸੂਬੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫਿਲਮ ਉਦਯੋਗ ਦੇ ਲੋਕ ਮੱਧ ਪ੍ਰਦੇਸ਼ ਵਿੱਚ ਆ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਨ ਕਿਉਂਕਿ ਇਸ ਨਾਲ ਲੋਕਾਂ ਨੂੰ ਕੰਮ ਮਿਲਦਾ ਹੈ । ਪਰ ਇਸ ਜ਼ਮੀਨ ਦੀ ਵਰਤੋਂ ਹਿੰਦੂ ਸਮਾਜ ਨੂੰ ਜ਼ਲੀਲ ਕਰਨ ਲਈ ਨਹੀਂ ਹੋਣੀ ਚਾਹੀਦੀ । ਸੁਸ਼ੀਲ ਸੁਡੇਲੇ ਨੇ ਕਿਹਾ ਕਿ ਬਾਕੀ ਵੈੱਬ ਸੀਰੀਜ਼ ਵਿੱਚ ਇਹ ਦਿਖਾਇਆ ਗਿਆ ਸੀ ਕਿ 'ਆਸ਼ਰਮ' ਵਿੱਚ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ । ਕੀ ਇਸ ਤਰ੍ਹਾਂ ਹੁੰਦਾ ਹੈ? ਹਿੰਦੂਆਂ ਨੂੰ ਬਦਨਾਮ ਕਰਨਾ ਬੰਦ ਕਰੋ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network