ਅਵਕਾਸ਼ ਮਾਨ ਦੇ ਗੀਤ 'ਤੇਰੇ ਵਾਸਤੇ' ਨੇ ਯੂਟਿਊਬ 'ਤੇ ਪਾਰ ਕੀਤੇ ਪੰਜ ਮਿਲੀਅਨ ਵਿਊਜ਼,ਅਵਕਾਸ਼ ਨੇ ਸਰੋਤਿਆਂ ਦਾ ਕੁਝ ਇਸ ਤਰ੍ਹਾਂ ਕੀਤਾ ਸ਼ੁਕਰੀਆ ਅਦਾ 

written by Shaminder | July 09, 2019

ਅਵਕਾਸ਼ ਮਾਨ ਦੇ ਗੀਤ 'ਤੇਰੇ ਵਾਸਤੇ' ਨੇ ਯੂਟਿਊਬ 'ਤੇ ਪੰਜ ਮਿਲੀਅਨ ਵਿਊਜ਼ ਪਾਰ ਕਰ ਲਏ ਹਨ । ਇਸ ਬਾਰੇ ਅਵਕਾਸ਼ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਹੋਰ ਵੇਖੋ:ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੂੰ ਇੱਕਠੇ ਗਾਉਂਦਿਆਂ ਸੁਣੋ,ਵੇਖੋ ਐਕਸਕਲਿਊਸਿਵ ਵੀਡੀਓ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਮੇਰੇ ਗੀਤ ਨੂੰ ਏਨਾ ਪਿਆਰ ਦੇਣ ਲਈ ਸਭ ਦਾ ਧੰਨਵਾਦ ਅਤੇ ਮੈਂ ਪੰਜਾਬੀ ਮਿਊਜ਼ਿਕ ਲਈ ਕੁਝ ਨਵਾਂ ਕਰਦਾ ਰਹਾਂਗਾ । https://www.instagram.com/p/Bzk9l_EgM-k/ ਮੈਨੂੰ ਖੁਸ਼ੀ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਇਸ ਸਫ਼ਰ 'ਚ ਤੁਸੀਂ ਸਭ ਮੇਰੇ ਨਾਲ ਹੋ । ਸੁਣਦੇ ਰਹੋ ਅਤੇ ਸ਼ੇਅਰ ਕਰੋ ਲਵ ਯੂ ਆਲ । ਦੱਸ ਦਈਏ ਕਿ ਅਵਕਾਸ਼ ਮਾਨ ਨੇ 'ਤੇਰੇ ਵਾਸਤੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ ਅਤੇ ਆਪਣੇ ਪਿਤਾ ਦੇ ਪਾਏ ਪੂਰਨਿਆਂ 'ਤੇ ਅਵਕਾਸ਼ ਮਾਨ ਚੱਲ ਰਹੇ ਹਨ । https://www.instagram.com/p/Bzc3h7LgRUh/

0 Comments
0

You may also like