ਅਵਨੀਤ ਕੌਰ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਰੋਮਾਂਸ ਕਰਦੀ ਆਏਗੀ ਨਜ਼ਰ

written by Shaminder | March 01, 2022

ਅਵਨੀਤ ਕੌਰ (Avneet Kaur) ਅੱਜ ਕੱਲ੍ਹ ਇੰਟਰਨੈੱਟ ‘ਤੇ ਛਾਈ ਹੋਈ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਜਲਦ ਹੀ ਇਹ ਅਦਾਕਾਰਾ ਵੱਡੇ ਪਰਦੇ ‘ਤੇ ਅਦਾਕਾਰੀ ਦਾ ਜਲਵਾ ਬਿਖੇਰਦੀ ਹੋਈ ਨਜ਼ਰ ਆਏਗੀ ।ਅਵਨੀਤ ਕੌਰ ਜਲਦ ਹੀ ਕੰਗਨਾ ਰਣੌਤ ਅਤੇ ਨਵਾਜ਼ੁਦੀਨ ਸਿੱਦੀਕੀ (Nawazuddin Siddiqui) ਦੇ ਨਾਲ ‘ਟਿਕੂ ਵੈਡਸ ਸ਼ੇਰੂ’ ‘ਚ ਨਜ਼ਰ ਆਉਣਗੇ ।ਇਸ ਫ਼ਿਲਮ ‘ਚ ਅਵਨੀਤ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਰੋਮਾਂਸ ਕਰਦੀ ਹੋਈ ਦਿਖਾਈ ਦੇਵੇਗੀ । ਪਰ ਇਹ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ । ਅਵਨੀਤ ਕੌਰ ਦੇ ਨਾਲ ਇਸ ਫ਼ਿਲਮ ‘ਚ ਕੰਗਨਾ ਰਣੌਤ ਵੀ ਨਜ਼ਰ ਆਏਗੀ । ਨਵਾਜ਼ੁਦੀਨ ਸਿੱਦੀਕੀ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

avneet Kaur image From instagram

ਹੋਰ ਪੜ੍ਹੋ : ਦੀਪ ਸਿੱਧੂ ਦਾ ਆਖਰੀ ਗੀਤ ‘ਲਾਹੌਰ’ ਰਿਲੀਜ਼, ਪ੍ਰਸ਼ੰਸਕ ਵੀ ਵੀਡੀਓ ਵੇਖ ਹੋਏ ਭਾਵੁਕ

ਸੁਨੰਦਾ ਸ਼ਰਮਾ ਦੇ ਨਾਲ ਨਵਾਜ਼ੁਦੀਨ ਸਿੱਦੀਕੀ ਇੱਕ ਗੀਤ ‘ਚ ਨਜ਼ਰ ਆ ਚੁੱਕੇ ਹਨ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਅਵਨੀਤ ਕੌਰ ਨੇ ਇੱਕ ਰਿਆਲਟੀ ਸ਼ੋਅ ‘ਚ 2010 ‘ਚ ਸੱਤ ਸਾਲ ਦੀ ਉਮਰ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਅਵਨੀਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ,29.5ਮਿਲੀਅਨ ਲੋਕ ਉਸ ਨੂੰ ਇੰਸਟਾਗ੍ਰਾਮ 'ਤੇ ਫੌਲੋ ਕਰਦੇ ਹਨ।

avneet kaur

ਆਪਣੀ ਹੌਟਨੈੱਸ ਤੇ ਖੂਬਸੂਰਤੀ ਨਾਲ ਸੋਸ਼ਲ ਮੀਡੀਆ ਦੀ ਦੁਨੀਆ 'ਚ ਧਮਾਲ ਮਚਾਉਣ ਵਾਲੀ ਅਵਨੀਤ ਜਲਦ ਹੀ ਫਿਲਮ ਦੀ ਲੀਡ ਅਦਾਕਾਰਾ ਦੇ ਰੂਪ 'ਚ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਅਵਨੀਤ ਕੌਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਦੱਸ ਦਈਏ ਕਿ ਅਵਨੀਤ ਕੌਰ ਆਪਣੇ 27 ਸਾਲ ਵੱਡੇ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਇਸ ਫ਼ਿਲਮ ‘ਚ ਰੋਮਾਂਸ ਕਰਦੀ ਹੋਈ ਦਿਖਾਈ ਦੇਵੇਗੀ ।

 

View this post on Instagram

 

A post shared by Avneet Kaur Official (@avneetkaur_13)

You may also like