ਕਬੱਡੀ ਖੇਡਦੇ-ਖੇਡਦੇ ਇਸ ਗਾਇਕ ਨੇ ਗਾਇਕੀ 'ਚ ਬਣਾਏ ਸਨ ਕਈ ਰਿਕਾਰਡ, ਹਿੱਟ ਗਾਣਿਆਂ ਦੀ ਲੰਮੀ ਲਿਸਟ ਹੈ ਗਾਇਕ ਦੇ ਨਾਂ 

Written by  Rupinder Kaler   |  February 20th 2019 05:38 PM  |  Updated: February 20th 2019 05:38 PM

ਕਬੱਡੀ ਖੇਡਦੇ-ਖੇਡਦੇ ਇਸ ਗਾਇਕ ਨੇ ਗਾਇਕੀ 'ਚ ਬਣਾਏ ਸਨ ਕਈ ਰਿਕਾਰਡ, ਹਿੱਟ ਗਾਣਿਆਂ ਦੀ ਲੰਮੀ ਲਿਸਟ ਹੈ ਗਾਇਕ ਦੇ ਨਾਂ 

ਅਵਤਾਰ ਸਿੰਘ ਕੰਗ ਯਾਨੀ ਏ.ਐੱਸ. ਕੰਗ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉਹ ਨਾਂ ਹੈ ਜਿਸ ਨੇ ਨਾ ਸਿਰਫ ਕਈ ਹਿੱਟ ਗਾਣੇ ਦਿੱਤੇ ਹਨ, ਬਲਕਿ ਆਪਣੇ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕੀਤੀ ਹੈ । ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਕੁਲਥਾਮ ਵਿੱਚ ਜਨਮਿਆ ਇਹ ਗਾਇਕ 14  ਸਾਲ ਦੀ ਉਮਰ ਵਿੱਚ ਹੀ ਸਕੂਲ ਦੀ ਪੜ੍ਹਾਈ ਅੱਧ ਵਿਚਾਲੇ ਛੱਡਕੇ ਇੰਗਲੈਂਡ ਚਲਾ ਗਿਆ ਸੀ । ਛੋਟੀ ਉਮਰ ਵਿੱਚ ਹੀ ਇੰਗਲੈਂਡ ਪਹੁੰਚੇ ਅਵਤਾਰ ਸਿੰਘ ਕੰਗ ਨੇ ਸ਼ੁਰੂ-ਸ਼ੁਰੂ ਵਿੱਚ ਕਬੱਡੀ ਖੇਡੀ ਸੀ । ਕਬੱਡੀ ਵਿੱਚ ਕੰਗ ਨੇ ਕਈ ਰਿਕਾਰਡ ਕਾਇਮ ਕੀਤੇ ।

https://www.youtube.com/watch?v=eyCX75Q1EzU

ਪਰ 1978 ਵਿੱਚ ਕੰਗ ਨੇ ਯੂ.ਕੇ. ਵਿੱਚ ਪਹਿਲਾ ਈਪੀ "ਲੁੱਟ ਕੇ ਲੈ ਗਈ" ਰਿਕਾਰਡ ਹੋਇਆ ਜਿਹੜਾ ਕਿ ਸੁਪਰਹਿੱਟ ਰਿਹਾ । ਸੰਗੀਤ ਦੇ ਖੇਤਰ ਵਿੱਚ ਏ.ਐੱਸ. ਕੰਗ ਯੂ.ਕੇ ਦਾ ਉਹ ਪਹਿਲਾ ਸੋਲੋ ਪੰਜਾਬੀ ਗਾਇਕ ਹੈ ਜਿਸ ਨੇ ਐਲਬਮ ਰਿਲੀਜ਼ ਕੀਤੀ ਸੀ । ਇਸ ਤੋਂ ਇਲਾਵਾ ਏ.ਐੱਸ.ਕੰਗ ਯੂ.ਕੇ. ਦਾ ਉਹ ਪਹਿਲਾ ਕਲਾਕਾਰ ਹੈ ਜਿਸ ਨੇ ਐੱਚ.ਐੱਮ.ਵੀ. ਇੰਡੀਆ ਨਾਲ ਗਾਉਣ ਦਾ ਸਮਝੌਤਾ ਕੀਤਾ ਸੀ ।

 A.S. Kang A.S. Kang

ਏ.ਐੱਸ. ਕੰਗ ਯੂ.ਕੇ. ਦਾ ਪਹਿਲਾ ਪੰਜਾਬੀ ਕਲਾਕਾਰ ਹੈ ਜਿਸ ਨੇ ਭਾਰਤ ਵਿੱਚ ਆਪਣੇ ਗਾਣੇ ਰਿਕਾਰਡ ਕਰਵਾਏ ਸਨ । ਭਾਰਤ ਵਿੱਚ ਏ.ਐੱਸ.ਕੰਗ ਗਿੱਧਿਆਂ ਦੀ ਰਾਣੀ ਐਲਬਮ ਰਿਕਾਰਡ ਕਰਵਾਈ ਸੀ ਤੇ ਉਹਨਾਂ ਦੀ ਇਹ ਕੈਸੇਟ ਜਸਪਿੰਦਰ ਨਰੂਲਾ ਦੇ ਪਿਤਾ ਤੇ ਮਿਊਜ਼ਿਕ ਡਾਇਰੈਕਟਰ ਕੇ.ਐੱਸ. ਨਰੂਲਾ ਨੇ ਰਿਕਾਰਡ ਕੀਤੀ ਸੀ ।

 A.S. Kang A.S. Kang

ਗਿੱਧਿਆਂ ਦੀ ਰਾਣੀ ਇਹ ਉਹ ਕੈਸੇਟ ਸੀ ਜਿਹੜੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਤਿਹਾਸ ਰਚਦੇ ਹੋਏ ਸਭ ਨੂੰ ਪਿੱਛੇ ਛੱਡ ਦਿੱਤਾ ਸੀ ਤੇ ਇਸ ਕੈਸੇਟ ਦੇ ਨਾਲ ਹੀ ਏ.ਐੱਸ.ਕੰਗ ਦਾ ਨਾਂ ਦੇਸ਼ ਵਿਦੇਸ਼ ਵਿੱਚ ਬਣ ਗਿਆ ਸੀ ।

https://www.youtube.com/watch?v=hIKp2uL-vbA

ਉਹਨਾਂ ਦੀ ਪਹਿਚਾਣ ਵੱਡੇ ਗਾਇਕਾਂ ਵਿੱਚ ਹੋਣ ਲੱਗੀ ਸੀ ।ਏ.ਐੱਸ.ਕੰਗ ਉਹ ਪਹਿਲਾ ਪੰਜਾਬੀ ਗਾਇਕ ਹੈ ਜਿਸ ਨੇ ਨਾਰਥ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਦਾ ਮਿਊਜ਼ਿਕ ਟੂਰ ਕੀਤਾ ਸੀ । ਏ.ਐੱਸ.ਕੰਗ ਵਾਂਗ ਉਸ ਦੇ ਗਾਣਿਆਂ ਨੇ ਵੀ ਕਈ ਰਿਕਾਰਡ ਕਾਇਮ ਕੀਤੇ ਹਨ । ਇਸ਼ਕ ਤੇਰਾ, ਲੰਬਰਾਂ ਦੀ ਨੂੰਹ, ਦੇਸੀ ਬੋਲੀਆਂ, ਵਲੈਤੀ ਬੋਲੀਆਂ ਅਤੇ ਐਸ਼ ਕਰੋ ਸੁਪਰ ਡੁਪਰ ਹਿੱਟ ਗਾਣੇ ਹਨ ।

https://www.youtube.com/watch?v=oXkY-lZcC4Q

ਇਸ ਤੋਂ ਇਲਾਵਾ ਉਹਨਾਂ ਦੀ ਕੈਸੇਟ ਸੁੰਨੇ ਰਹਿ ਗਏ ਚੁਬਾਰੇ ਤੇਰੇ, ਦੁਨੀਆ ਮਤਲਬ ਦੀ, ਪਿਉਰ ਗੋਲਡ, ਮੁੰਡਾ ਤੇ ਕੁੜੀ, ਗਰੇਟ ਹਿਟ ਵੋਲੀਅਮ-1, ਗਾਨੀ, ਰੂਪ ਦੇ ਲਿਸ਼ਕਾਰੇ, ਦਿਲ ਦੇ ਦੇ, ਗਰੇਟ ਹਿੱਟ ਵੋਲੀਅਮ-2, ਪਿਆਰ, ਫਲੈਸ਼ਬੇਕ ਬੋਲੀਆਂ, ਨੱਚਣਾ ਪੰਜਾਬ ਦਾ, ਤੇਰਾ ਹੁਸਨ ਵਰਗੀਆਂ ਕਈ ਹਿੱਟ ਐਲਬਮ ਦਿੱਤੀਆਂ ਹਨ ।

https://www.youtube.com/watch?v=RRXmikpT_jI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network