ਊਰਵਸ਼ੀ ਰੌਤੇਲਾ ਇੰਟਰਨੈਸ਼ਨਲ ਅਵਾਰਡਾਂ ਦੇ ਨਾਲ ਸਨਮਾਨਿਤ, ਅਦਾਕਾਰਾ ਨੇ ਜਤਾਈ ਖੁਸ਼ੀ

written by Shaminder | September 29, 2021

ਊਰਵਸ਼ੀ ਰੌਤੇਲਾ  (Urvashi Rautela) ਆਪਣੇ ਕੌਮਾਂਤਰੀ ਪੱਧਰ ਦੇ ਪ੍ਰਾਜਕੈਟਸ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ ।ਊਰਵਸ਼ੀ ਰੌਤੇਲਾ ਮਹੁੰਮਦ ਰਮਾਦਾਨ ਨਾਲ 'ਵਰਸਚੇ ਬੇਬੀ' 'ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਇਸ ਨਾਲ ਹੀ ਊਰਵਸ਼ੀ ਰੌਤੇਲਾ ਇੰਟਰਨੈਸ਼ਨਲ ਲੈਵਲ 'ਤੇ ਵੀ ਹੌਲੀ-ਹੌਲੀ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਹੋ ਰਹੀ ਹੈ।

urvashi,,-min

ਹੋਰ ਪੜ੍ਹੋ  : ਦ੍ਰਿਸ਼ਟੀ ਗਰੇਵਾਲ ਦੇ ਪਿਤਾ ਨੇ ਗਾਇਆ ਗੀਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਇਸ ਦੇ ਲਈ ਉਸ ਨੂੰ ਕਈ ਅਵਾਰਡਾਂ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । ਇਸ ਨੂੰ ਲੈ ਕੇ ਅਦਾਕਾਰਾ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਵੀ ਹੈ । ਅਦਾਕਾਰਾ ਨੂੰ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਦਾਕਾਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਹੈ ।

Urvashi -min (1)

ਊਰਵਸ਼ੀ ਰੌਤੇਲਾ ਜਿੱਥੇ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ, ਉੱਥੇ ਹੀ ਸਮਾਜ ਸੇਵਾ ਦੇ ਲਈ ਵੀ ਉਹ ਜਾਣੀ ਜਾਂਦੀ ਹੈ । ਲਾਕਡਾਊਨ ਦੇ ਦੌਰਾਨ ਵੀ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਸੀ । ਜਿਸ ਲਈ ਊਰਵਸ਼ੀ ਦੀ ਫਾਊਂਡੇਸ਼ਨ ਨੂੰ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ । ਇਸ ਤੋਭ ਇਲਾਵਾ ਕੌਮਾਂਤਰੀ ਪੱਧਰ ‘ਤੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।

0 Comments
0

You may also like