ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਐਨ ਐਕਸ਼ਨ ਹੀਰੋ' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | April 23, 2022

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਜਲਦ ਹੀ ਆਪਣੇ ਨਵੇਂ ਅਵਤਾਰ ਵਿੱਚ ਫੈਨਜ਼ ਦੇ ਰੁਬਰੂ ਹੋਣ ਜਾ ਰਹੇ ਹਨ। ਉਨ੍ਹਾਂ ਦੀ ਫਿਲਮ ਐਨ ਐਕਸ਼ਨ ਹੀਰੋ ਇਸੇ ਸਾਲ ਰਿਲੀਜ਼ ਹੋਵੇਗੀ। ਹੁਣ ਫਿਲਮ ਮੇਕਰਸ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ।

ਜਾਣਕਾਰੀ ਮੁਤਾਬਕ ਇਹ ਫ਼ਿਲਮ ਇਸੇ ਸਾਲ 2 ਦਸੰਬਰ ਨੂੰ ਸਿਨੇਮਾਘਰਾਂ 'ਚ ਆਉਣ ਲਈ ਤਿਆਰ ਹੈ। ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਜੈਦੀਪ ਅਹਲਾਵਤ ਵੀ ਨਜ਼ਰ ਆਉਣ ਵਾਲੇ ਹਨ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਫਿਲਮ ਦੀ ਰਿਲੀਜ਼ ਡੇਟ ਆਉਣ ਦੇ ਨਾਲ ਹੀ ਅਦਾਕਾਰ ਦੇ ਫੈਨਜ਼ ਇਸ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

ਫਿਲਮ ਦਾ ਨਿਰਦੇਸ਼ਨ ਅਨਿਰੁਧ ਐਯਅਰ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਤਨੂ ਵੈਡਸ ਮਨੂ ਰਿਟਰਨਜ਼ ਅਤੇ ਜ਼ੀਰੋ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਰਿਲੀਜ਼ ਬਾਰੇ ਬੋਲਦੇ ਹੋਏ, ਅਨਿਰੁਧ ਨੇ ਕਿਹਾ, "'ਐਨ ਐਕਸ਼ਨ ਹੀਰੋ' ਵਿੱਚ ਆਯੁਸ਼ਮਾਨ ਅਤੇ ਜੈਦੀਪ ਨੂੰ ਇਕੱਠੇ ਲਿਆਉਣਾ ਇੱਕ ਧਮਾਕਾ ਸੀ। ਦੋਵੇਂ ਸ਼ਾਨਦਾਰ ਕਲਾਕਾਰ ਹਨ। ਸਾਡਾ ਹੁਣ ਤੱਕ ਦਾ ਸਮਾਂ ਬਹੁਤ ਲਾਭਕਾਰੀ ਰਿਹਾ ਹੈ। ਮੈਂ ਹੁਣ ਤੱਕ ਦੇ ਨਤੀਜੇ ਤੋਂ ਖੁਸ਼ ਹਾਂ। ਅਸੀਂ ਇਸ ਫਿਲਮ ਨੂੰ ਲੋਕਾਂ ਤੱਕ ਲਿਜਾਣ ਲਈ ਇੰਤਜ਼ਾਰ ਨਹੀਂ ਕਰ ਸਕਦੇ।

ਅਨਿਰੁਧ ਦੇ ਮੁਤਾਬਕ ਇਸ ਸਾਲ ਦੇ ਅੰਤ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਫਿਲਮ ਦੀ ਸ਼ੂਟਿੰਗ ਇਸ ਸਾਲ ਜਨਵਰੀ 'ਚ ਲੰਡਨ 'ਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਫਿਲਮ ਨੂੰ ਲੈ ਕੇ ਕਾਫੀ ਚਰਚਾ ਸ਼ੁਰੂ ਹੋ ਗਈ ਸੀ।

ਹੋਰ ਪੜ੍ਹੋ : ਪ੍ਰਿਟੀ ਜ਼ਿੰਟਾ ਨੇ ਆਰ. ਮਾਧਵਨ ਦੀ ਪਤਨੀ ਦੀ ਕੀਤੀ ਤਾਰੀਫ, ਬੇਟੇ ਵਿਦਾਂਤ ਦੀ ਜਿੱਤ 'ਤੇ ਪ੍ਰਗਟਾਈ ਖੁਸ਼ੀ

ਹਾਲ ਹੀ 'ਚ ਜੈਦੀਪ ਅਹਲਾਵਤ ਨੇ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਿਲਹਾਲ ਫਿਲਮ ਆਪਣੇ ਪੋਸਟ-ਪ੍ਰੋਡਕਸ਼ਨ ਪੜਾਅ 'ਤੇ ਹੈ। ਖਾਸ ਗੱਲ ਇਹ ਹੈ ਕਿ ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ ਜਲਦ ਹੀ ਕਈ ਬਾਕਸ ਆਫਿਸ 'ਤੇ ਦਸਤਕ ਦੇਣ ਜਾ ਰਹੀ ਹੈ। ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ, ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਇੱਕ ਅੰਡਰਕਵਰ ਪੁਲਿਸ ਦੀ ਭੂਮਿਕਾ ਵਿੱਚ ਵਿਖਾਈ ਦੇਣਗੇ।

 

View this post on Instagram

 

A post shared by Ayushmann Khurrana (@ayushmannk)

You may also like