ਬੀ-ਪਰਾਕ ਦਾ ਬੇਟਾ ਹੋਇਆ ਤਿੰਨ ਮਹੀਨੇ ਦਾ,ਬੀ ਪਰਾਕ ਨੇ ਤਸਵੀਰ ਸਾਂਝੀ ਕਰਦੇ ਹੋਏ ਇੰਝ ਕੀਤਾ ਸੈਲੀਬ੍ਰੇਟ

written by Rupinder Kaler | October 16, 2020

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੀ ਹਰ ਛੋਟੀ ਵੱਡੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬੇਟੇ ਦੇ ਤਿੰਨ ਮਹੀਨੇ ਦੇ ਹੋਣ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

b prak

ਹੋਰ ਪੜ੍ਹੋ :

b prak

ਇਸ ਤਸਵੀਰ ਵਿੱਚ ਦਿਖਾਈ ਦੇ ਰਿਹਾ ਉਹਨਾਂ ਦਾ ਬੇਟਾ ਆਪਣੀ ਮਸੂਮੀਅਤ ਨਾਲ ਹਰ ਇੱਕ ਦਾ ਦਿਲ ਮੋਹ ਲੈਂਦਾ ਹੈ । ਇਹ ਤਸਵੀਰ ਬਹੁਤ ਹੀ ਖੂਬਸੁਰਤ ਹੈ । ਬੀ ਪਰਾਕ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਲਾਈਕ ਕੀਤਾ ਜਾ ਰਿਹਾ ਹੈ । ਲੋਕਾਂ ਵੱਲੋਂ ਅਦਾਬ ਬੱਚਨ ਦੇ ਤਿੰਨ ਮਹੀਨੇ ਦੇ ਹੋਣ ਤੇ ਕਮੈਂਟ ਕਰਕੇ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ । ਇਸ ਤਸਵੀਰ ਨੂੰ ਬੀ ਪਰਾਕ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।

b prak

ਉਹਨਾਂ ਨੇ ਲਿਖਿਆ ਹੈ ‘Helloo World?I’m @adabbbachan #Happy3Months♥️??❤️?? Guys Do Follow My Son And Bless Him?☺️ ਬੀ-ਪਰਾਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ ।

You may also like