ਬਾਲੀਵੁੱਡ ਦੀਆਂ ਇਹਨਾਂ ਹੀਰੋਇਨਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ

written by Rupinder Kaler | December 07, 2020

ਪੰਜਾਬੀ ਫ਼ਿਲਮ ਇੰਡਸਟਰੀ ਤੋਂ ਬਾਅਦ ਹੁਣ ਬਾਲੀਵੁੱਡ ਵੀ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਇਆ ਹੈ । ਬਾਲੀਵੁੱਡ ਦੀਆਂ ਕਈ ਹੀਰੋਇਨਾਂ ਨੇ ਸੋਸ਼ਲ ਮੀਡੀਆ ਰਾਹੀਂ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਸੋਨਮ ਕਪੂਰ, ਪ੍ਰਿਯੰਕਾ ਚੋਪੜਾ ਤੇ ਪ੍ਰੀਤੀ ਜਿੰਟਾ ਨੇ ਆਪਣਾ ਸਮਰਥਨ ਦਿੱਤਾ। ਸੋਨਮ ਨੇ ਟਵਿੱਟਰ 'ਤੇ ਕਿਸਾਨਾਂ ਦੇ ਸਮਰਥਨ ਵਿਚ ਇੱਕ ਪੋਸਟ ਲਿਖੀ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ।

ਹੋਰ ਪੜ੍ਹੋ :

preeti

 

ਇਸੇ ਤਰ੍ਹਾਂ ਪ੍ਰਿਯੰਕਾ ਚੋਪੜਾ ਨੇ ਕਿਸਾਨਾਂ ਨੂੰ ਫੂਡ ਸੋਲਜਰ ਕਹਿੰਦੀਆਂ ਟਵੀਟ ਕੀਤਾ। ਪ੍ਰਿਯੰਕਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ, “ਸਾਡੇ ਕਿਸਾਨ ਭਾਰਤ ਦੇ ਭੋਜਨ ਸਿਪਾਹੀ ਹਨ। ਉਨ੍ਹਾਂ ਦੇ ਡਰ ਨੂੰ ਦੂਰ ਕਰਨ ਦੀ ਜ਼ਰੂਰਤ ਹੈ।

sonam

ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਲੋਕਤੰਤਰੀ ਹੋਣ ਦੇ ਨਾਤੇ, ਸਾਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁਸ਼ਕਲ ਦਾ ਹੱਲ ਬਾਅਦ ਦੀ ਥਾਂ ਜਲਦੀ ਨਿਕਲਨਾ ਹੈ। ਇਸੇ ਤਰ੍ਹਾਂ ਸੋਨਮ ਕਪੂਰ ਤੇ ਪ੍ਰੀਤੀ ਜਿੰਟਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖੀ ਹੈ ।

You may also like