ਬੀ-ਟਾਊਨ ਦੀਆਂ ਅਨੋਖੀਆਂ ਜੋੜੀਆਂ ਜਿਨ੍ਹਾਂ ਸਮਾਜਿਕ ਤੇ ਵਿਆਹ ਦੀਆਂ ਰਿਵਾਇਤਾਂ ਨੂੰ ਦਿੱਤੀ ਚੁਣੌਤੀ

written by Pushp Raj | December 07, 2021

ਬਾਲੀਵੁੱਡ ਇੰਡਸਟਰੀ 'ਚ ਅਕਸਰ ਹੀ ਸੈਲੇਬਸ ਦੇ ਵੱਖ-ਵੱਖ ਰਿਸ਼ਤੇ ਤੇ ਉਨ੍ਹਾਂ ਦੀ ਨਿਜ਼ੀ ਜ਼ਿੰਦਗੀ ਨੂੰ ਲੈ ਚਰਚਾ ਰਹਿੰਦੀ ਹੈ। ਇਸੇ ਤਰ੍ਹਾਂ ਬੀ-ਟਾਊਨ ਦੀਆਂ ਕੁੱਝ ਜੋੜੀਆਂ ਅਜਿਹੀਆਂ ਵੀ ਹਨ, ਜੋ ਕਿ ਆਪਣੇ ਵਿਆਹ ਨੂੰ ਲੈ ਕੇ ਬੇਹਦ ਚਰਚਾ ਵਿੱਚ ਰਹੀਆਂ। ਧਰਮਿੰਦਰ ਤੇ ਹੇਮਾ ਮਾਲਿਨੀ ਤੋਂ ਲੈ ਕੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਤੱਕ ਬੀ-ਟਾਊਨ ਦੀਆਂ ਕਈ ਜੋੜੀਆਂ ਨੇ ਆਪਣੇ ਵਿਆਹ ਸਮੇਂ ਸਮਾਜਿਕ ਤੇ ਵਿਆਹ ਦੀਆਂ ਪੁਰਾਣੀਆਂ ਰਿਵਾਇਤਾਂ ਨੂੰ ਚੁਣੌਤੀ ਦਿੱਤੀ ਹੈ।

ਧਰਮਿੰਦਰ ਤੇ ਹੇਮਾ ਮਾਲਿਨੀ

Dharmendra Hema Malini Image Source- Google

ਡ੍ਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਤੇ ਅਭਿਨੇਤਾ ਧਰਮਿੰਦਰ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਧਰਮਿੰਦਰ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ ਤੇ ਉਹ ਦੋ ਬੱਚਿਆਂ ਦੇ ਪਿਤਾ ਸਨ। ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚਲਦੇ ਹੇਮਾ ਤੇ ਧਰਮਿੰਦਰ ਦਾ ਵਿਆਹ ਨਹੀਂ ਹੋ ਸਕਦਾ ਸੀ। ਇਸ ਜੋੜੀ ਨੇ ਸਮਾਜਿਕ ਰਿਵਾਇਤਾਂ ਨੂੰ ਤੋੜਦੇ ਹੋਏ ਇਸਲਾਮ ਕਬੂਲ ਕੀਤਾ ਤੇ ਵਿਆਹ ਕਰਵਾਇਆ। ਇਸ ਜੋੜੀ ਨੇ ਸਮਾਜਿਕ ਰਿਵਾਇਤਾਂ ਨੂੰ ਤੋੜਦੇ ਹੋਏ ਪਿਆਰ ਦਾ ਪੱਧਰ ਉੱਤੇ ਚੁੱਕਿਆ ਤੇ ਅੱਜ ਇਹ ਜੋੜੀ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।

ਦੀਆ ਮਿਰਜ਼ਾ ਤੇ ਵੈਭਵ ਰੇਖੀ

Dia Mirza Vaibhav Image Source- Google

ਦੀਆ ਮਿਰਜ਼ਾ ਤੇ ਵੈਭਵ ਰੇਖੀ ਦੀ ਜੋੜੀ ਨੇ ਵੀ ਆਪਣੇ ਵਿਆਹ ਮੌਕੇ ਇੱਕ ਨਵੀਂ ਰਿਵਾਇਤ ਸ਼ੁਰੂ ਕੀਤੀ। ਤੁਸੀਂ ਅਕਸਰ ਹੀ ਮਰਦ ਪੰਡਤਾਂ ਨੂੰ ਵਿਆਹ ਕਰਵਾਉਂਦੇ ਹੋਏ ਵੇਖਿਆ ਹੋਵੇਗਾ, ਪਰ ਦੀਆ ਮਿਰਜ਼ਾ ਤੇ ਵੈਭਵ ਰੇਖੀ ਨੇ ਆਪਣੇ ਵਿਆਹ ਸਮੇਂ ਪੁਰਾਣੀਆਂ ਪਰੰਪਰਾਵਾਂ ਨੂੰ ਤੋੜਦੇ ਹੋਏ ਵਿਆਹ ਕਰਵਾਉਣ ਲਈ ਇੱਕ ਮਹਿਲਾ ਪੰਡਤ ਨੂੰ ਸੱਦਾ ਦਿੱਤਾ। ਇਸ ਮਹਿਲਾ ਪੰਡਤ ਨੇ ਇਸ ਜੋੜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰਵਾਇਆ। ਇਸ ਜੋੜੀ ਨੇ ਅਜਿਹਾ ਕਰਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਦੇਣ ਦਾ ਸੰਦੇਸ਼ ਦਿੱਤਾ।

ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ

Aishwarya Abhishek Image Source- Google

ਮਿਸ ਵਰਲਡ ਰਹਿ ਚੁੱਕੀ ਬਾਲੀਵੁੱਡ ਦੀ ਸਭ ਤੋਂ ਖ਼ੁਬਸੁਰਤ ਅਦਾਕਾਰਾ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦਾ ਵਿਆਹ ਵੀ ਸੁਰਖੀਆਂ 'ਚ ਰਿਹਾ। ਇਸ ਦਾ ਮੁੱਖ ਕਾਰਨ ਇਹ ਸੀ ਕਿ ਅਭਿਸ਼ੇਕ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਐਸ਼ਵਰਿਆ ਰਾਏ ਨੇ ਇੱਕ ਰੁੱਖ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਹੀ ਅਦਾਕਾਰਾ ਨੇ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾਇਆ।

ਰਿਆ ਕਪੂਰ ਅਤੇ ਕਰਨ ਬੂਲਾਨੀ

Rhea Kapoor Karan Boolani Image Source- Google

ਅਨਿਲ ਕਪੂਰ ਦੀ ਛੋਟੀ ਧੀ ਰਿਆ ਕਪੂਰ ਅਤੇ ਕਰਨ ਬੂਲਾਨੀ ਦਾ ਵਿਆਹ ਵੀ ਚਰਚਾ ਵਿੱਚ ਰਿਹਾ। ਜਿਥੇ ਇੱਕ ਪਾਸੇ ਰਿਆ ਕਪੂਰ ਦੀ ਵੱਡੀ ਭੈਣ ਸੋਨਮ ਕਪੂਰ ਦਾ ਵਿਆਹ ਬੇਹਦ ਧੂਮਧਾਮ ਨਾਲ ਹੋਇਆ, ਉਥੇ ਹੀ ਰਿਆ ਕਪੂਰ ਦਾ ਵਿਆਹ ਬੇਹਦ ਨਿੱਜੀ ਢੰਗ ਨਾਲ ਕਿਸੇ ਆਲੀਸ਼ਾਨ ਹੋਟਲ ਦੀ ਬਜਾਏ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਦੇ ਬੰਗਲੇ 'ਤੇ ਹੀ ਹੋਇਆ। ਹਿੰਦੂ ਧਰਮ ਦੀਆਂ ਮਾਨਤਾਵਾਂ ਮੁਤਾਬਕ ਜਿਥੇ ਹਰ ਲਾੜੀ ਆਪਣੇ ਵਿਆਹ ਦੇ ਮੌਕੇ ਲਾਲ ਜੋੜੇ ਤੇ ਮੇਅਕਪ ਸਣੇ ਭਾਰੀ ਗਹਿਣੀਆਂ ਵਿੱਚ ਸਜੀ ਹੋਈ ਨਜ਼ਰ ਆਉਂਦੀ ਹੈ, ਉਥੇ ਹੀ ਇਸ ਦੇ ਉਲਟ ਰਿਆ ਕਪੂਰ ਆਪਣੇ ਵਿਆਹ ਮੌਕੇ ਚਿੱਟੇ ਰੰਗ ਦੀ ਸਾੜੀ ਵਿੱਚ ਨਜ਼ਰ ਆਈ। ਰਿਆ ਨੇ ਲਾਲ ਦੁੱਪਟੇ ਦੀ ਥਾਂ ਮੋਤੀਆਂ ਵਾਲਾ ਦੁੱਪਟਾ ਲਿਆ ਹੋਇਆ ਸੀ। ਬੇਹਦ ਸਧਾਰਨ ਮੇਕਅਪ ਤੇ ਮਾਂ ਦੇ ਗਹਿਣੀਆਂ ਨਾਲ ਸਜੀ ਰਿਆ ਵਿਆਹ ਦੇ ਸਮੇਂ ਬੇਹਦ ਖ਼ੁਬਸੁਰਤ ਨਜ਼ਰ ਆ ਰਹੀ ਸੀ। ਉਸ ਨੇ ਵਿਆਹ ਦੀ ਪੁਰਾਣੀਆਂ ਰਿਵਾਇਤਾਂ ਨੂੰ ਤੋੜਦੇ ਹੋਏ ਲਾੜੀ ਦੇ ਨਵੇਂ ਲੁੱਕ ਦੀ ਸ਼ੁਰੂਆਤ ਕੀਤੀ।

ਰਾਜਕੁਮਾਰ ਰਾਓ ਤੇ ਪੱਤਰਲੇਖਾ

Rajkummar Rao Patralekha Image Source- Google

ਰਾਜਕੁਮਾਰ ਰਾਓ ਨੇ ਹਾਲ ਹੀ ਵਿੱਚ ਲੰਮੇਂ ਸਮੇਂ ਤੋਂ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਪੱਤਰਲੇਖਾ ਨਾਲ ਵਿਆਹ ਕਰਵਾਇਆ ਹੈ। ਵਿਆਹ ਦੇ ਸਮੇਂ ਇਹ ਜੋੜੀ ਬੇਹਦ ਸੋਹਣੀ ਲੱਗ ਰਹੀ ਸੀ। ਇਸ ਵਿਆਹ ਵਿੱਚ ਬੀ-ਟਾਊਨ ਦੇ ਕਈ ਸੈਲੇਬਸ ਵੀ ਮੌਜੂਦ ਰਹੇ। ਇਹ ਵਿਆਹ ਉਸ ਵੇਲੇ ਅਨੋਖਾ ਬਣ ਗਿਆ ਜਦੋਂ ਰਾਜਕੁਮਾਰ ਰਾਓ ਨੇ ਵਿਆਹ ਮੰਡਪ ਦੇ ਵਿੱਚ ਪੱਤਰਲੇਖਾ ਨੂੰ ਉਨ੍ਹਾਂ 'ਤੇ ਸੰਦੂਰ ਲਗਾਉਣ ਲਈ ਕਿਹਾ। ਅਜਿਹਾ ਕਰਕੇ ਇਸ ਜੋੜੀ ਨੇ ਲਿੰਗ ਅਨੁਪਾਤ ਤੇ ਲਿੰਗ ਮਤਭੇਦ ਨੂੰ ਚੁਣੌਤੀ ਦਿੰਦੇ ਹੋਏ ਮਰਦ ਤੇ ਔਰਤ ਦੀ ਬਰਾਬਰੀ ਦਾ ਸਬੂਤ ਦਿੱਤਾ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼

Vicky Kaushal And Katrina Kaif image From instagram

ਮੌਜੂਦਾ ਸਮੇਂ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਵਿਆਹ ਵਿੱਚ ਐਨਡੀਏ ਕਾਨਟ੍ਰੈਕਟ (NDA Contract) ਵੀ ਚਰਚਾ ਵਿੱਚ ਹੈ। ਵਿੱਕੀ ਤੇ ਕੈਟਰੀਨਾ ਨੇ ਆਪਣੇ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਨਾਲ ਐਨਡੀਏ ਕਾਨਟ੍ਰੈਕਟ ਸਾਈਨ ਕੀਤਾ ਹੈ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਗੁਪਤ ਕੋਡ ਭੇਜੇ ਜਾਣਗੇ, ਇਹ ਗੁਪਤ ਕੋਡ ਦੱਸਣ ਤੋਂ ਬਾਅਦ ਹੀ ਉਹ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਸਕਣਗੇ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਜੋੜੀ ਨੇ ਆਪਣੇ ਵਿਆਹ ਮੌਕੇ ਸਮਾਜਿਕ ਤੇ ਪੁਰਾਣਿਆਂ ਰਿਵਾਇਤਾਂ ਨੂੰ ਤੋੜਿਆ ਹੈ। ਬੀ-ਟਾਊਨ ਦੀਆਂ ਇਹ ਸਾਰੀਆਂ ਅਨੋਖੀਆਂ ਜੋੜੀਆਂ ਪੁਰਾਣੀਆਂ ਰਿਵਾਇਤਾਂ ਨੂੰ ਤੋੜ ਕੇ ਨਵੇਂ ਉਦਾਹਰਨ ਪੇਸ਼ ਕਰ ਰਹੀਆਂ ਹਨ।

You may also like