ਬਾਣੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ

written by Shaminder | April 06, 2021

ਬਾਣੀ ਸੰਧੂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਬਾਣੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਦੋਵੇਂ ਭਰਾ ਅਤੇ ਮਾਂ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਣੀ ਸੰਧੂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

baani Image From Baani Sandhu's Instagram
ਹੋਰ ਪੜ੍ਹੋ : ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’
Baani Image From Baani Sandhu's Instagram Account
ਬਾਣੀ ਸੰਧੂ ਉਰਫ਼ ਰੁਪਿੰਦਰ ਕੌਰ ਸੰਧੂ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਲਈ ਕਈ ਅਹਿਮ ਫ਼ੈਸਲੇ ਆਪਣੀ ਜ਼ਿੰਦਗੀ 'ਚ ਲਏ ।ਰੁਪਿੰਦਰ ਕੌਰ ਉਰਫ਼ ਬਾਣੀ ਸੰਧੂ ਦਾ ਜਨਮ ਮੋਹਾਲੀ 'ਚ  'ਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ 5ਵੀਂ ਜਮਾਤ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।
Baani Image From Baani Sandhu's Instagram
ਸਕੁਲ ਦੀ ਪੜ੍ਹਾਈ ਦੌਰਾਨ ਉਹ ਹਰ ਸੱਭਿਆਚਾਰਕ ਗਤੀਵਿਧੀ 'ਚ ਭਾਗ ਲੈਂਦੀ ਸੀ ਇਸ ਦੇ ਨਾਲ ਹੀ ਕਾਲਜ ਦੇ ਯੂਥ ਫੈਸਟੀਵਲ 'ਚ ਵੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । 

0 Comments
0

You may also like