ਬਾਲੀਵੁੱਡ ਦੀ ਇਸ ਫ਼ਿਲਮ 'ਚ ਸੁੱਖਾ ਬਾਊਂਸਰ ਸਣੇ ਕਈ ਪੰਜਾਬੀ ਕਲਾਕਾਰ ਆਉਣਗੇ ਨਜ਼ਰ,ਫ਼ਿਲਮ ਦਾ ਦੂਜਾ ਟ੍ਰੇਲਰ ਆਇਆ ਸਾਹਮਣੇ 

Written by  Shaminder   |  July 23rd 2019 12:40 PM  |  Updated: July 23rd 2019 12:40 PM

ਬਾਲੀਵੁੱਡ ਦੀ ਇਸ ਫ਼ਿਲਮ 'ਚ ਸੁੱਖਾ ਬਾਊਂਸਰ ਸਣੇ ਕਈ ਪੰਜਾਬੀ ਕਲਾਕਾਰ ਆਉਣਗੇ ਨਜ਼ਰ,ਫ਼ਿਲਮ ਦਾ ਦੂਜਾ ਟ੍ਰੇਲਰ ਆਇਆ ਸਾਹਮਣੇ 

ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ ਦਾ ਦੂਜਾ ਟ੍ਰੇਲਰ ਵੀ ਆ ਚੁੱਕਿਆ ਹੈ । ਇਸ ਫ਼ਿਲਮ 'ਚ ਬਾਦਸ਼ਾਹ ਰੈਪਰ ਦੇ ਨਾਲ-ਨਾਲ ਸੋਨਾਕਸ਼ੀ ਸਿਨ੍ਹਾ ਸਣੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ । ਜਿਸ 'ਚ ਹੌਬੀ ਧਾਲੀਵਾਲ,ਸੁੱਖਾ ਬਾਊਂਸਰ ਵੀ ਨਜ਼ਰ ਆਏਗਾ । ਇਸ ਫ਼ਿਲਮ ਦੇ ਨਾਲ ਸੁੱਖਾ ਬਾਊਂਸਰ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ।

ਹੋਰ ਵੇਖੋ:ਮਿਲੋ ਪੰਜਾਬ ਦੇ ਪਿੰਡ ਮਾਣਕ ਮਾਜਰੇ ਦੇ ਮਾਣ ਸੁੱਖਾ ਬਾਊਂਸਰ ਨੂੰ,ਜਾਣੋਂ ਭਾਂਡੇ ਮਾਂਜਣ ਤੋਂ ਲੈ ਕੇ ਬਾਲੀਵੁੱਡ ਦੇ ਸਫ਼ਰ ਦੀ ਕਹਾਣੀ

ਇਸ ਦੇ ਨਾਲ ਹੀ ਅੰਨੂ ਕਪੂਰ ਵੀ ਨਜ਼ਰ ਆਉਣਗੇ । ਇਸ ਟਰੇਲਰ ਨੂੰ ਬਾਤ ਤੋ ਕਰੋ ਦੇ ਨਾਂਅ ਹੇਠ ਰਿਲੀਜ਼ ਕੀਤਾ ਗਿਆ ਹੈ । ਟ੍ਰੇਲਰ 'ਚ ਵਿਖਾਇਆ ਗਿਆ ਹੈ ਕਿਵੇਂ ਸੋਨਾਕਸ਼ੀ ਸਿਨ੍ਹਾ ਆਪਣੇ ਅੰਕਲ ਦੇ ਕਲੀਨਿਕ ਨੂੰ ਚਲਾਉਂਦੀ ਹੈ ਪਰ ਇਸ ਦੌਰਾਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

https://www.instagram.com/p/Bm7sDsngmSu/

ਕਿਉਂਕਿ ਸੋਨਕਾਸ਼ੀ ਬਿਨਾਂ ਕਿਸੇ ਟ੍ਰੇਨਿੰਗ ਦੇ ਇਸ ਸੈਕਸ ਕਲੀਨਿਕ ਨੂੰ ਚਲਾਉਂਧੀ ਹੈ । ਜਿਸ ਕਾਰਨ ਉਸ ਨੂੰ ਸੁਸਾਇਟੀ ਅਤੇ ਕਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਟ੍ਰੇਲਰ 'ਚ ਵਰੁਣ ਸ਼ਰਮਾ ਦੇ ਨਾਲ –ਨਾਲ ਰੈਪਰ ਬਾਦਸ਼ਾਹ ਅੰਨੂ ਕਪੂਰ ਦੇ ਨਾਲ ਨਾਲ ਕਈ ਕਲਾਕਾਰ ਵੀ ਨਜ਼ਰ ਆ ਰਹੇ ਨੇ ।ਇਹ ਫ਼ਿਲਮ ਦੋ ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ।

Image result for khandaani shafakhana star cast

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network