ਕਿਸਾਨਾਂ ਦੇ ਦੁੱਖ ਨੂੰ ਵੇਖ ਨਹੀਂ ਸਕੇ ਬਾਬਾ ਰਾਮ ਸਿੰਘ, ਕੁੰਡਲੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਕੀਤੀ ਖੁਦਕੁਸ਼ੀ, ਗਾਇਕ ਹਰਫ ਚੀਮਾ ਨੇ ਜਤਾਇਆ ਦੁੱਖ

Written by  Shaminder   |  December 17th 2020 10:52 AM  |  Updated: December 17th 2020 10:52 AM

ਕਿਸਾਨਾਂ ਦੇ ਦੁੱਖ ਨੂੰ ਵੇਖ ਨਹੀਂ ਸਕੇ ਬਾਬਾ ਰਾਮ ਸਿੰਘ, ਕੁੰਡਲੀ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਕੀਤੀ ਖੁਦਕੁਸ਼ੀ, ਗਾਇਕ ਹਰਫ ਚੀਮਾ ਨੇ ਜਤਾਇਆ ਦੁੱਖ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਇਸ ਪ੍ਰਦਰਸ਼ਨ ਦੌਰਾਨ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਪ੍ਰਦਰਸ਼ਨ ‘ਚ ਸ਼ਾਮਿਲ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਹਰਫ ਚੀਮਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਈ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ ।

baba ji sucidie note

ਇਸ ਦੇ ਨਾਲ ਹੀ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ "ਕਈ ਵਾਰ ਨੇਕ ਅਤੇ ਸੰਵੇਦਨਸ਼ੀਲ ਹਿਰਦੇ ਵਾਲੇ ਲੋਕ ਭਾਵਨਾਵਾਂ ਦੇ ਤਿੱਖੇ ਵਹਿਣ ਵਿੱਚ ਵਹਿ ਜਾਂਦੇ ਹਨ। ਸ਼ਾਇਦ ਬਾਬਾ ਜੀ ਵੀ ਖੁਦ ਨੂੰ ਸੰਭਾਲ਼ ਨਹੀਂ ਸਕੇ। ਉਨ੍ਹਾਂ ਦੇ ਇਸ ਦੁੱਖਾਂਤ ਦਾ ਬੇਹੱਦ ਅਫ਼ਸੋਸ ਹੈ। ਪਰ ਪੰਜਾਬੀਓ! ਇਸ ਵਾਰ ਮਰਨਾ ਨਹੀਂ। ਘੱਟੋ-ਘੱਟ ਇਨ੍ਹਾਂ ਚੋਰਾਂ ਹੱਥੋਂ ਨਿਰਾਸ ਹੋ ਕੇ ਤਾਂ ਹਰਗਿਜ ਨਹੀਂ। ਖ਼ੁਦਕੁਸ਼ੀਆਂ ਤੋਂ ਬਚਣ ਲਈ ਤਾਂ ਇਹ ਸੰਘਰਸ਼ ਦਾ ਰਾਹ ਚੁਣਿਆ ਹੈ! ਇਸੇ ‘ਤੇ ਡਟੇ ਰਹੋ। ਇਹੀ ਸਿੱਖੀ ਦਾ ਰਾਹ ਹੈ। ਇਹੀ ਪੰਜਾਬੀਆਂ ਦੀ ਪਛਾਣ ਹੈ। ਜਿੱਤੀਏ ਭਾਵੇਂ ਹਾਰੀਏ! ਨਾਹਰਾ ਸਾਡਾ ਇੱਕ ਹੀ ਹੋਣਾ ਚਾਹੀਦਾ ਹੈ, “ਜ਼ਿੰਦਗੀ ਜ਼ਿੰਦਾਬਾਦ!”

ਹੋਰ ਪੜ੍ਹੋ : ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਸਾਥੀਆਂ ਦੇ ਨਾਲ ਮਿਲਕੇ ਲੋਕਾਂ ਨੂੰ ਕੀਤਾ ਜਾਗਰੂਕ, ਅਡਾਨੀ ਨੂੰ ਮਾਤ ਦੇਣ ਲਈ ਇਨ੍ਹਾਂ ਚੀਜ਼ਾਂ ਨੂੰ ਕਹੋ ‘ਨਾਂਹ’

Harf Cheema

ਹਰਫ ਚੀਮਾ ਨੇ ਬਾਬਾ ਜੀ ਵੱਲੋਂ ਲਿਖਿਆ ਇੱਕ ਸੂਸਾਈਡ ਨੋਟ ਵੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਬਾਬਾ ਰਾਮ ਸਿੰਘ ਜੀ ਨੇ ਲਿਖਿਆ ਹੈ ਕਿ ਉਨ੍ਹਾਂ ਤੋਂ ਕਿਸਾਨਾਂ ਦਾ ਇਹ ਦੁੱਖ ਨਹੀਂ ਵੇਖਿਆ ਜਾ ਰਿਹਾ । ਜਿਸ ਦੇ ਚੱਲਦਿਆਂ ਉਹ ਇਹ ਕਦਮ ਚੁੱਕ ਰਹੇ ਨੇ ।

baba ram singh

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੁੰਡਲੀ ਬਾਰਡਰ 'ਤੇ ਚੱਲ ਰਹੇ ਧਰਨੇ ਵਾਲੀ ਥਾਂ 'ਤੇ ਕਰਨਾਲ ਦੇ ਗੁਰਦੁਆਰਾ ਨਾਨਕਸਰ, ਸਿੰਗੜਾ ਦੇ ਮੁਖੀ ਬਾਬਾ ਰਾਮ ਸਿੰਘ ਨੇ ਪੁੜਪੁੜੀ ਨੇੜੇ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕੋਲੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਕਿਸਾਨਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ।

ਮਾਮਲੇ ਦੀ ਸੂੁਚਨਾ ਤੋਂ ਬਾਅਦ ਕੁੰਡਲੀ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਕਰਨਾਲ ਦੇ ਨਾਨਕਸਰ ਗੁਰਦੁਆਰਾ, ਸਿੰਗੜਾ ਦੇ ਬਾਬਾ ਰਾਮ ਸਿੰਘ  ਚਾਰ-ਪੰਜ ਦਿਨ ਪਹਿਲਾਂ ਹੀ ਕਿਸਾਨਾਂ ਦੀ ਸੇਵਾ ਲਈ ਕੁੰਡਲੀ 'ਚ ਧਰਨੇ ਵਾਲੀ ਥਾਂ 'ਤੇ ਆਏ ਸਨ। ਉਨ੍ਹਾਂ ਬੁੱਧਵਾਰ ਨੂੰ ਕੁੰਡਲੀ ਧਰਨੇ ਵਾਲੀ ਥਾਂ ਦੇ ਨੇੜੇ ਪਿਸਤੌਲ ਨਾਲ ਪੁੜਪੜੀ 'ਤੇ ਗੋਲ਼ੀ ਮਾਰ ਲਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network