ਜੱਸੀ ਗਿੱਲ ਦੇ ਗਾਣੇ 'ਤੇ ਪ੍ਰਭ ਗਿੱਲ ਅਤੇ ਬੱਬਲ ਰਾਏ ਦੀ ਇਹ ਸ਼ਾਨਦਾਰ ਜੁਗਲਬੰਦੀ ਜਿੱਤ ਰਹੀ ਹੈ ਦਰਸ਼ਕਾਂ ਦਿਲ, ਦੇਖੋ ਵੀਡੀਓ

written by Aaseen Khan | December 03, 2019

ਪਿਛਲੇ ਦਿਨੀਂ ਰਿਲੀਜ਼ ਹੋਇਆ ਜੱਸੀ ਗਿੱਲ ਦਾ ਗਾਣਾ 'ਅੱਲ੍ਹਾ ਵੇ' ਹਰ ਪਾਸੇ ਸੁਰਖ਼ੀਆਂ ਬਟੋਰ ਰਿਹਾ ਹੈ। ਜਿੱਥੇ ਆਮ ਲੋਕਾਂ ਵੱਲੋਂ ਗਾਣੇ ਨੂੰ ਪਿਆਰ ਮਿਲ ਰਿਹਾ ਹੈ ਉਥੇ ਹੀ ਜੱਸੀ ਗਿੱਲ ਦੇ ਆਪਣੇ ਸਾਥੀਆਂ ਦਾ ਵੀ ਇਹ ਗੀਤ ਮਨਪਸੰਦ ਦੀ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ। ਬੱਬਲ ਰਾਏ ਅਤੇ ਪ੍ਰਭ ਗਿੱਲ ਦਾ ਇਸ ਗਾਣੇ ਨੂੰ ਗਾਉਂਦੇ ਹੋਏ ਵੀਡੀਓ ਸਾਹਮਣੇ ਆਇਆ ਹੈ ਜਿਹੜਾ ਕਾਫੀ ਸ਼ਾਨਦਾਰ ਹੈ।

 
View this post on Instagram
 

@babbalrai9 @prabhgillmusic #Brothers

A post shared by Jassie Gill (@jassie.gill) on

ਇਸ ਵੀਡੀਓ 'ਚ ਗਾਇਕ ਪ੍ਰਭ ਗਿੱਲ ਹਾਰਮੋਨੀਅਮ ਵਜਾ ਰਹੇ ਹਨ ਅਤੇ ਬੱਬਲ ਰਾਏ ਲੱਕੜ ਦੇ ਟੇਬਲ 'ਤੇ ਬੈਠ ਕੇ ਤਬਲੇ ਦੀ ਤਾਲ ਦੇ ਰਹੇ ਹਨ। ਦੋਨੋ ਗਾਇਕ ਜੱਸੀ ਗਿੱਲ ਦੇ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਗਾ ਰਹੇ ਹਨ। ਹੋਰ ਵੇਖੋ : ਤਰਸੇਮ ਜੱਸੜ ਦਾ ਲਿਖਿਆ ਤੇ ਕੁਲਬੀਰ ਝਿੰਜਰ ਦੀ ਆਵਾਜ਼ ‘ਚ ‘ਯਾਰਾਂ ਨਾਲ ਚਿੱਲ’ ਗਾਣਾ ਹੋਇਆ ਰਿਲੀਜ਼ ਜੱਸੀ ਗਿੱਲ, ਬੱਬਲ ਰਾਏ ਅਤੇ ਪ੍ਰਭ ਗਿੱਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਤੋਂ ਹੀ ਕਾਫੀ ਚੰਗੇ ਮਿੱਤਰ ਹਨ। ਅਕਸਰ ਤਿੰਨਾਂ ਨੂੰ ਲਾਈਵ ਸ਼ੋਅਜ਼ ਅਤੇ ਇੱਕ ਦੂਜੇ ਦੇ ਗੀਤਾਂ 'ਚ ਇਕੱਠਿਆਂ ਦੇਖਿਆ ਜਾਂਦਾ ਰਹਿੰਦਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਭ ਗਿੱਲ ਵੀ ਜੱਸੀ ਅਤੇ ਬੱਬਲ ਦੀ ਤਰ੍ਹਾਂ ਅਦਾਕਾਰੀ ਚ ਕਦਮ ਰੱਖਣ ਜਾ ਰਹੇ ਹਨ। ਪ੍ਰਭ ਗਿੱਲ ਯਾਰ ਅਣਮੁੱਲੇ 2 'ਚ ਯੁਵਰਾਜ ਹੰਸ ਅਤੇ ਹਰੀਸ਼ ਵਰਮਾ ਨਾਲ ਸਕਰੀਨ ਸਾਂਝੀ ਕਰਨ ਵਾਲੇ ਹਨ। ਉਥੇ ਹੀ ਬੱਬਲ ਰਾਏ ਰਾਣਾ ਰਣਬੀਰ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਪੋਸਤੀ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ।

0 Comments
0

You may also like