ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀ ਵੀਰਾਂ ਨੂੰ ਸਮਰਪਿਤ ਕੀਤਾ ਬੱਬੂ ਮਾਨ ਨੇ ਇਹ ਗੀਤ, ਵੀਡੀਓ ਕੀਤਾ ਸਾਂਝਾ

Written by  Shaminder   |  June 22nd 2020 12:22 PM  |  Updated: June 22nd 2020 12:22 PM

ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀ ਵੀਰਾਂ ਨੂੰ ਸਮਰਪਿਤ ਕੀਤਾ ਬੱਬੂ ਮਾਨ ਨੇ ਇਹ ਗੀਤ, ਵੀਡੀਓ ਕੀਤਾ ਸਾਂਝਾ

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣਾ ਨਵਾਂ ਗੀਤ ਸੁਣਾ ਰਹੇ ਨੇ ਜਿਸ ਨੂੰ ਕਿ ਉਨ੍ਹਾਂ ਨੇ ਸਰਹੱਦਾਂ ਦੇ ਰਾਖਿਆਂ ਨੂੰ ਸਮਰਪਿਤ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੇ ਸਟੂਡੀਓ ‘ਚ ਇਸ ਗਾਣੇ ਨੂੰ ਐਡਿਟ ਕਰ ਰਹੇ ਨੇ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਹ ਗੀਤ ਸੁਣਾ ਰਹੇ ਨੇ ।

https://www.instagram.com/p/CBn8oQtA7NH/

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਹ ਗੀਤ ਸਮਰਪਿਤ ਹੈ ਦਲੇਰ ਪੰਜਾਬੀਆਂ ਅਤੇ ਮੇਰੇ ਫੌਜੀ ਵੀਰਾਂ ਨੂੰ ਜਿਹੜੇ ਸਰਹੱਦ ਤੋਂ ਪਾਰ ਜਾ ਕੇ, ਦੁਸ਼ਮਣ ਦੇ ਹਲਕ ਨੂੰ ਹੱਥ ਪਾ ਲੈਂਦੇ ਅਤੇ ਹਥਿਆਰ ਖੋਹ ਲੈਂਦੇ ਨੇ’। ਇਸ ਵੀਡੀਓ ‘ਚ ਬੱਬੂ ਮਾਨ ਜੋਸ਼ੀਲੇ ਅੰਦਾਜ਼ ‘ਚ ਭੰਗੜਾ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ।

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਭਾਵੇਂ ਉਹ ‘ਪਿੰਡ ਪਹਿਰਾ ਲੱਗਦਾ’ ਹੋਵੇ, ‘ਸੱਜਣ ਰੁਮਾਲ ਦੇ ਗਿਆ’, ‘ਤੂੰ ਸੌਂ ਕੇ ਰਾਤ ਗੁਜ਼ਾਰ ਲਈ’, ‘ਮਿੱਤਰਾਂ ਦੀ ਛੱਤਰੀ’ ਹੋਵੇ ਜਾਂ ਫਿਰ ਸਾਉਣ ਦੀ ਝੜੀ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਉਹ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਨੇ ।

https://www.instagram.com/p/CAxxFu8AGVS/

ਹਾਲ ਹੀ ‘ਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਛਰਾਟਾ, ਕਲਿੱਕਾਂ ਸਣੇ ਕਈ ਗੀਤ ਸ਼ਾਮਿਲ ਹਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network