ਬੱਬੂ ਮਾਨ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ

Written by  Shaminder   |  January 16th 2020 11:27 AM  |  Updated: January 16th 2020 11:27 AM

ਬੱਬੂ ਮਾਨ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ

ਬੱਬੂ ਮਾਨ ਸਰੋਤਿਆਂ ਲਈ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਗੀਤ ਦੀਆਂ ਧੁਨਾਂ ਨੂੰ ਤਿਆਰ ਕਰਦੇ ਹੋਏ ਬੱਬੂ ਮਾਨ ਆਪਣੇ ਸਟੂਡੀਓ 'ਚ ਵਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ 'ਦਿਨ ਟੱਪੇ ਨੇ 14 'ਤੇ ਦਿਨ ਹੈ ਮੰਗਲਵਾਰ ਆਜੋ ਮਿੱ ਤਰੋ ਅਗਲਾ ਗੀਤ ਹੈ ਤਿਆਰ'।

ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ

https://www.instagram.com/p/B7TbcBjAsNC/

ਇਹ ਗੀਤ ਰੋਮਾਂਟਿਕ ਹੋਵੇਗਾ ਜਾਂ ਫਿਰ ਬਟਿ ਸੌਂਗ ਇਸ ਬਾਰੇ ਬੱਬੂ ਮਾਨ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਲੱਗਦਾ ਹੈ ਕਿ ਇਹ ਗੀਤ ਲੱਗਪਗ ਤਿਆਰ ਹੈ ਅਤੇ ਜਲਦ ਹੀ ਉਹ ਇਸ ਗੀਤ ਨੂੰ ਸਰੋਤਿਆਂ ਦੇ ਰੁਬਰੂ ਕਰਨਗੇ ।

https://www.instagram.com/p/B3sI3oTg7Ej/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬੂ ਮਾਨ ਆਪਣੇ ਗੀਤ 'ਕਲਿੱਕਾਂ','ਸਨੈਪਚੈਟ' ਅਤੇ ਸਪੇਰਾ ਸਰੋਤਿਆਂ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਨੇ । ਹੁਣ ਵੇਖਣਾ ਇਹ ਹੋਵੇਗਾ ਕਿ ਬੱਬੂ ਮਾਨ ਆਪਣਾ ਨਵਾਂ ਗੀਤ ਕਦੋਂ ਲੈ ਕੇ ਆਉਂਦੇ ਨੇ ਅਤੇ ਇਹ ਗੀਤ ਕਿਸ ਵੰਨਗੀ ਦਾ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network