ਰੱਬ ਵਾਂਗ ਪੂਜਦੇ ਹਨ ਬੱਬੂ ਮਾਨ ਨੂੰ ਉਸ ਦੇ ਪ੍ਰਸ਼ੰਸਕ, ਵਾਇਰਲ ਵੀਡਿਓ ਹੈ ਇਸ ਦਾ ਸਬੂਤ 

written by Rupinder Kaler | May 23, 2019

ਪੰਜਾਬੀ ਗਾਇਕ ਬੱਬੂ ਮਾਨ ਦੀ ਫੈਨ ਫਾਲੋਵਿੰਗ ਲੱਖਾਂ ਵਿੱਚ ਹੈ । ਜਿਸ ਦਾ ਅੰਦਾਜ਼ਾ ਉਸ ਦੇ ਅਖਾੜਿਆਂ ਵਿੱਚ ਲੱਗਣ ਵਾਲੀ ਭੀੜ ਤੋਂ ਲਗਾਇਆ ਜਾ ਸਕਦਾ ਹੈ । ਉਸ ਦੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਬੱਬੂ ਮਾਨ ਲਈ ਕਿੰਨੀ ਜਗ੍ਹਾ ਹੈ ਉਸ ਦਾ ਪਤਾ ਹਰ ਰੋਜ਼ ਵਾਇਰਲ ਹੋਣ ਵਾਲੀਆਂ ਵੀਡਿਓ ਤੋਂ ਪਤਾ ਲੱਗ ਜਾਂਦਾ ਹੈ । https://www.instagram.com/p/BxwA2ZvnraD/ ਏਨੀਂ ਦਿਨੀਂ ਇਸੇ ਤਰ੍ਹਾਂ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟਰੱਕ ਡਰਾਇਵਰ ਟਰੱਕ ਦੇ ਡਾਲੇ ਤੇ ਲੱਗੀ ਹੋਈ ਤਸਵੀਰ ਨੂੰ ਇਸ ਤਰ੍ਹਾਂ ਸਾਫ਼ ਕਰ ਰਿਹਾ ਹੈ ਜਿਸ ਤਰ੍ਹਾਂ ਉਸ ਲਈ ਬੱਬੂ ਮਾਨ ਹੀ ਸਭ ਕੁਝ ਹੈ । https://www.instagram.com/p/BxnOpdNlB2a/ ਸੋਸ਼ਲ ਮੀਡੀਆ ਤੇ ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਲੋਕ ਇਸ ਵੀਡਿਓ ਨੂੰ ਲਗਤਾਰ ਸ਼ੇਅਰ ਤੇ ਕਮੈਂਟ ਕਰ ਰਹੇ ਹਨ । ਬੱਬੂ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਇੱਕ ਗਾਣੇ ਦੀ ਵੀਡਿਓ ਰਿਲੀਜ਼ ਹੋਈ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਬੱਬੂ ਮਾਨ ਕਿਸੇ ਫ਼ਿਲਮ ਦੇ ਪ੍ਰੋਜੈਕਟ ਤੇ ਵੀ ਕੰਮ ਕਰ ਰਹੇ ਹਨ । https://www.instagram.com/p/BxeY84RH2bU/

0 Comments
0

You may also like