ਬੱਬੂ ਮਾਨ ਦੀ ਪਰਫਾਰਮੈਂਸ ਨੇ ਸਰੋਤਿਆਂ ਨੂੰ ਲਾਇਆ ਝੂਮਣ ,ਵੇਖੋ ਵੀਡਿਓ 

written by Shaminder | January 03, 2019

ਬੱਬੂ ਮਾਨ ਪੰਜਾਬ 'ਚ ਕਈ ਥਾਵਾਂ 'ਤੇ ਪਰਫਾਰਮ ਕਰ ਰਹੇ ਨੇ । ਦੋ ਹਜ਼ਾਰ ਉੱਨੀ ਦਾ ਸਵਾਗਤ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਕੀਤਾ ਹੈ । ਬੱਬੂ ਮਾਨ ਦੇ ਫੈਨਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਹ ਵੀਡਿਓ ਉਨ੍ਹਾਂ ਦੀ ਪਰਫਾਰਮੈਂਸ ਦਾ ਹੈ । ਜਿਸ 'ਚ ਉਹ ਆਪਣਾ ਪ੍ਰੱਸਿਧ ਗੀਤ 'ਇਸੇ ਲਈ ਪਾਇਆ ਤੈਨੂੰ ਖਤ ਸੋਹਣਿਆ ਸਾਡੇ ਪਿੰਡ ਹੈ ਨੀਂ ਟੈਲੀਫੋਨ ਸੋਹਣਿਆ"। ਬੱਬੂ ਮਾਨ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਨੇ ।

ਹੋਰ ਵੇਖੋ : ਗੁਰਦਾਸ ਮਾਨ ਦੇ ਨਾਲ ਬੇਬੇ ਦੇ ਠੁਮਕੇ ,ਖੁਸ਼ ਹੋ ਕੇ ਗੁਰਦਾਸ ਮਾਨ ਨੇ ਬੇਬੇ ਲਈ ਗਾਇਆ ਇਹ ਗੀਤ ,ਵੇਖੋ ਵੀਡਿਓ

https://www.facebook.com/Maankattadfans/videos/2201979723169006/

ਬੱਬੂ ਮਾਨ ਨੇ ਲੋਕਾਂ ਦੀ ਇਸ ਮਹਿਫਿਲ 'ਚ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਅਜਿਹਾ ਸਮਾਂ ਬੰਨਿਆ ਕਿ ਘੰਟਿਆਂ ਬੱਧੀ ਬੱਬੂ ਮਾਨ ਨੂੰ ਸੁਣਨ ਲਈ ਇੱਕਟਕ ਨਜ਼ਰਾਂ ਟਿਕਾਈ ਇਸ ਸ਼ੋਅ ਦਾ ਅਨੰਦ ਮਾਣਦੇ ਰਹੇ ।

ਹੋਰ ਵੇਖੋ :ਰੁਲ ਰਹੇ ਸਤੀਸ਼ ਕੌਲ ਨੂੰ ਪ੍ਰਸ਼ੰਸਕ ਨੇ ਦਿੱਤਾ ਸਹਾਰਾ, ਦੇਖੋ ਵੀਡਿਓ

babbu maan babbu maan

'ਸੋਨੇ ਦਾ ਇੱਕ ਮਹਿਲ ਬਣਾ ਨਦੀ ਕਿਨਾਰੇ', 'ਮੁੰਡਾ ਸਿਰੇ ਦਾ ਸਟੱਡ ਬੱਲੀਏ' ਸਣੇ ਹੋਰ ਕਈ ਗੀਤ ਗਾ ਕੇ ਬੱਬੂ ਮਾਨ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਇਸ ਸ਼ੋਅ 'ਚ ਮੌਜੂਦ ਗੱਭਰੂਆਂ ਨੇ ਵੀ ਨੱਚ ਨੱਚ ਕੇ ਖੂਬ ਰੌਣਕਾਂ ਲਗਾਈਆਂ ।

babbu maan babbu maan

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਦੀ ਪਰਫਾਰਮੈਂਸ ਦਾ ਪੂਰਾ ਅਨੰਦ ਮਾਣ ਰਹੇ ਨੇ । ਬੱਬੂ ਮਾਨ ਨੇ ਵੀ ਕਈ ਗੀਤ ਪੇਸ਼ ਕੀਤੇ ਅਤੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ । ਸੰਗੀਤ ਦੀ ਇਸ ਸੁਰੀਲੀ ਸ਼ਾਮ 'ਚ ਹਰ ਕੋਈ ਗਲਤਾਨ ਨਜ਼ਰ ਆਇਆ ।ਤੁਸੀਂ ਵੀ ਵੇਖੋ ਬੱਬੂ ਮਾਨ ਦੀ ਪਰਫਾਰਮੈਂਸ ਦਾ ਇਹ ਵੀਡਿਓ ।

babbu maan babbu maan

 

 

You may also like