ਬੱਬੂ ਮਾਨ ਨੇ 'ਖਲਨਾਇਕ' ਗਾਣੇ ਦਾ ਗਾਇਆ ਪੰਜਾਬੀ ਵਰਜਨ, ਦੇਖੋ ਵਾਇਰਲ ਵੀਡਿਓ 

written by Rupinder Kaler | February 21, 2019 01:06pm

90 ਦੇ ਦਹਾਕੇ ਵਿੱਚ ਆਈ ਬਾਲੀਵੁੱਡ ਫ਼ਿਲਮ ਖਲਨਾਇਕ ਸੁਪਰ ਡੁਪਰ ਹਿੱਟ ਫ਼ਿਲਮ ਸੀ । ਸੁਭਾਸ਼ ਘਈ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਹਰ ਗਾਣਾ ਸੁਪਰ ਹਿੱਟ ਰਿਹਾ ਸੀ । ਪਰ ਫਿਲਮ ਦਾ ਟਾਈਟਲ ਟਰੈਕ ਨਾਇਕ ਨਹੀਂ ਖਲਨਾਇਕ ਹੁੰ ਮੈਂ ਬਹੁਤ ਹੀ ਹਿੱਟ ਰਿਹਾ ਸੀ । ਸੰਜੇ ਦੱਤ ਤੇ ਫਿਲਮਾਏ ਗਏ ਇਸ ਗਾਣੇ ਨੇ 1993 ਦੇ ਗਾਣਿਆਂ ਦੇ ਰਿਕਾਰਡ ਤੋੜ ਦਿੱਤੇ ਸਨ ।

https://www.youtube.com/watch?v=7WyRozBju9A

ਪਰ ਹੁਣ ਇਸ ਗਾਣੇ ਨੂੰ ਗਾਇਕ ਬੱਬੂ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਗਾਇਆ ਹੈ । ਇਸ ਗਾਣੇ ਦੀ ਤਰਜ਼ ਤਾਂ ਖਲਨਾਇਕ ਗਾਣੇ ਵਾਲੀ ਹੀ ਹੈ ਪਰ ਇਸ ਦੇ ਬੋਲ ਬੱਬੂ ਮਾਨ ਨੇ ਬਦਲ ਦਿੱਤੇ ਹਨ । ਬੱਬੂ ਇਹ ਗਾਣਾ ਇੱਕ ਆਪਣੇ ਕਿਸੇ ਸ਼ੋਅ ਵਿੱਚ ਗਾ ਰਿਹਾ ਹੈ ਤੇ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡਿਓ ਨੂੰ ਖੂਬ ਪਸੰਦ ਕਰ ਰਹੇ ਹਨ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ । ਇਸ ਗਾਣੇ ਵਿੱਚ ਬੱਬੂ ਮਾਨ ਨੇ ਆਪਣੇ ਆਪ ਨੂੰ ਖਲਨਾਇਕ ਦੱਸਿਆ ਹੈ ।

https://www.instagram.com/p/BuGun0MlV_e/

ਖਲਨਾਇਕ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੰਜੇ ਦੱਤ, ਜੈਕੀ ਸ਼ਰਾਫ, ਮਾਧੂਰੀ ਸਮੇਤ ਬਾਲੀਵੁੱਡ ਦੇ ਵੱਡੇ ਅਦਾਕਾਰ ਸਨ । ਬਾਕਸ ਆਫਿਸ ਤੇ ਇਸ ਫ਼ਿਲਮ ਨੇ ਸਭ ਰਿਕਾਰਡ ਤੋੜ ਦਿੱਤੇ ਸਨ ।

You may also like